ਫਗਵਾੜਾ 21 ਨਵੰਬਰ
ਐਂਟੀ ਕੁਰੱਪਸ਼ਨ ਫਾਉਂਡੇਸ਼ਨ ਆਫ ਇੰਡੀਆ ਵਲੋਂ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਨਿਊ ਮੰਡੀ ਰੋਡ ਸਥਿਤ ਕੰਗ ਇੰਟਰਪ੍ਰਾਈਜਿਜ ਵਿਖੇ 20 ਲੋੜਵੰਦ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਏ.ਡੀ.ਸੀ. ਕਮ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੇ ਰਾਸ਼ਨ ਵੰਡਣ ਦਾ ਸ਼ੁੱਭ ਆਰੰਭ ਕਰਵਾਇਆ। ਉਹਨਾਂ ਦੇ ਨਾਲ ਸਮਾਜ ਸੇਵਿਕਾ ਸਾਉਦੀ ਸਿੰਘ ਵੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਉਹਨਾਂ ਗੁਰਦੀਪ ਸਿੰਘ ਕੰਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਲੋੜਵੰਦ ਪਰਿਵਾਰਾਂ ਲਈ ਬਹੁਤ ਹੀ ਲਾਹੇਵੰਦ ਬਣਦੇ ਹਨ। ਸਮਾਜ ਸੇਵਿਕਾ ਸਾਉਦੀ ਸਿੰਘ ਨੇ ਵੀ ਗੁਰਦੀਪ ਸਿੰਘ ਕੰਗ ਦੇ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੋਰਨਾਂ ਨੂੰ ਵੀ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਹਰ ਮਹੀਨੇ ਰਾਸ਼ਨ ਵੰਡਣ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ‘ਚ ਆਰਥਕ ਸਹਾਇਤਾ ਤੇ ਮਰੀਜਾਂ ਨੂੰ ਦਵਾਈਆਂ ਆਦਿ ਦੀ ਸੇਵਾ ਵੀ ਕਰਦੀ ਹੈ। ਫਾਉਂਡੇਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਅਤੁਲ ਜੈਨ ਨੇ ਦੱਸਿਆ ਕਿ ਗੁਰਦੀਪ ਸਿੰਘ ਕੰਗ ਵਲੋਂ ਹਰ ਸਾਲ ਆਪਣਾ ਜਨਮ ਦਿਨ ਖੂਨ ਦਾਨ ਕਰਕੇ ਅਤੇ ਬਿਰਸ਼ ਨੇਤਰਹੀਣ ਆਸ਼ਰਮ ਸਪਰੋੜ ਦੇ ਆਸ਼੍ਰਿਤਾਂ ਨਾਲ ਖੁਸ਼ੀ ਸਾਂਝੀ ਕਰਕੇ ਮਨਾਉਂਦੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਅਤੇ ਹੋਰਨਾਂ ਨੂੰ ਵੀ ਸੇਧ ਦੇਣ ਵਾਲਾ ਉਪਰਾਲਾ ਹੈ। ਫਾਉਂਡੇਸ਼ਨ ਵਲੋਂ ਮੁੱਖ ਮਹਿਮਾਨ ਏ.ਡੀ.ਸੀ. ਨਯਨ ਜੱਸਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਰਜਿੰਦਰ ਸਿੰਘ, ਪਵਨ ਕਲੂਚਾ ਤੋਂ ਇਲਾਵਾ ਜਿਲ੍ਹਾ ਮੀਤ ਪ੍ਰਧਾਨ ਜੁਗਲ ਬਵੇਜਾ, ਹਰੀਓਮ ਗੁਪਤਾ, ਆਸ਼ੂ ਮਾਰਕੰਡਾ, ਸੁਨੀਲ ਢੀਂਗਰਾ, ਸੰਜੀਵ ਲਾਂਬਾ, ਸਤਿੰਦਰ ਸਿੰਘ ਭਮਰਾ, ਵਿਨੇ ਕੁਮਾਰ ਬਿੱਟੂ, ਧਰਮਪਾਲ ਨਿਸ਼ਚਲ, ਵਿਪਨ ਕੁਮਾਰ, ਰਮੇਸ਼ ਸ਼ਿੰਗਾਰੀ, ਪੰਕਜ ਸੁਨੇਜਾ, ਅਸ਼ਵਨੀ ਕਵਾਤਰਾ, ਪੰਕਜ ਚੱਢਾ, ਸ਼ਸ਼ੀ ਕਾਲੀਆ, ਹਰਵਿੰਦਰ ਸਿੰਘ ਸੱਗੂ ਆਦਿ ਹਾਜਰ ਸਨ।