You are currently viewing ਸੁਧੀਰ ਸੂਰੀ ਕਤਲ ਕਾਂਡ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਹੈਰਾਨ ਕਰਨ ਵਾਲੀ – ਕਮਲ ਸਰੋਜ  *ਕਿਹਾ- ਸਥਿਤੀ ਨਹੀਂ ਸੰਭਾਲ ਸਕਦੇ ਤਾਂ ਅਸਤੀਫਾ ਦੇਣ ਮੁੱਖ ਮੰਤਰੀ

ਸੁਧੀਰ ਸੂਰੀ ਕਤਲ ਕਾਂਡ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਹੈਰਾਨ ਕਰਨ ਵਾਲੀ – ਕਮਲ ਸਰੋਜ *ਕਿਹਾ- ਸਥਿਤੀ ਨਹੀਂ ਸੰਭਾਲ ਸਕਦੇ ਤਾਂ ਅਸਤੀਫਾ ਦੇਣ ਮੁੱਖ ਮੰਤਰੀ

ਫਗਵਾੜਾ 5 ਨਵੰਬਰ 
ਅੰਮ੍ਰਿਤਸਰ ਵਿਖੇ ਹਿੰਦੂ ਸੰਗਠਨ ਦੇ ਸੀਨੀਅਰ ਆਗੂ ਸੁਧੀਰ ਸੂਰੀ ਦੇ ਸ਼ੁੱਕਰਵਾਰ ਨੂੰ ਹੋਏ ਕਤਲ ਦੀ ਸਖਤ ਨਖੇਦੀ ਕਰਦਿਆਂ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਕਿਹਾ ਕਿ ਇਸ ਘਟਨਾ ਦੇ ਲਈ ਸਿੱਧੇ ਤੌਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਸੁਚਾਰੂ ਬਨਾਉਣਾ ਸੂਬਾ ਸਰਕਾਰ ਦਾ ਕੰਮ ਹੈ ਪਰ ਅਫਸੋਸ ਦੀ ਗੱਲ ਹੈ ਕਿ ਸੂਬਾ ਸਰਕਾਰ ਇਸ ਵਿਚ ਪੂਰੀ ਤਰ੍ਹਾਂ ਦੇ ਨਾਲ ਨਾਕਾਮ ਸਾਬਿਤ ਹੋਈ ਹੈ। ਕਮਲ ਸਰੋਜ ਨੇ ਹੈਰਾਨੀ ਪ੍ਰਗਟਾਈ ਕਿ ਹਿੰਦੂ ਸਮਾਜ ਦੇ ਸੀਨੀਅਰ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੂੰਹ ਨਹੀਂ ਖੋਲਿ੍ਹਆ ਹੈ ਜਦਕਿ ਉਹਨਾਂ ਦਾ ਨੈਤਿਕ ਫਰਜ਼ ਸੀ ਕਿ ਤੁਰੰਤ ਇਸ ਘਟਨਾ ਦੀ ਨਖੇਦੀ ਕਰਦੇ ਅਤੇ ਭਰੋਸਾ ਦਿੰਦੇ ਕੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਦੇ ਅਜਿਹਾ ਕਰਨ ਨਾਲ ਹਿੰਦੂ ਸਮਾਜ ਅਤੇ ਖਾਸ ਤੌਰ ਤੇ ਸੂਰੀ ਪਰਵਿਾਰ ਨੂੰ ਕੁੱਝ ਹੌਸਲਾ ਹੋਣਾ ਸੀ। ਉਹਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸੂਰੀ ਦੇ ਪਰਿਵਾਰ ਦੀ ਮੰਗ ਅਨੁਸਾਰ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਸਰਕਾਰ ਵਲੋਂ ਬਣਦੀ ਮੁਆਵਜਾ ਰਾਸ਼ੀ ਅਤੇ ਇਸ ਕਤਲ ਕਾਂਡ ਦੀ ਸਾਜਿਸ਼ ਵਿਚ ਸ਼ਾਮਲ ਅਸਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕਰਕੇ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਉਹਨਾਂ ਅਨਸਰਾਂ ਨੂੰ ਸਖ਼ਤ ਸੰਦੇਸ਼ ਜਾਵੇ ਕਿ ਪੰਜਾਬ ਵਿਚ ਕਿਸੇ ਤਰ੍ਹਾਂ ਦੀ ਅਰਾਜਕਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਅਜਿਹਾ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਜਿੱਥੇ ਕਿਸੇ ਵੀ ਤਰ੍ਹਾਂ ਦਾ ਨਵਾਂ ਤਜੁਰਬਾ ਨਹੀਂ ਕੀਤਾ ਜਾ ਸਕਦਾ। ਪੰਜਾਬ ਨੂੰ ਚਲਾਉਣ ਲਈ ਤਜੁਰਬੇਕਾਰ ਸਿਆਸੀ ਧਿਰ ਦੇ ਨਾਲ ਤਜੁਰਬੇਕਾਰ ਅਤੇ ਜੁੱਰਤ ਰੱਖਣ ਵਾਲਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ