You are currently viewing ਬੱਚਿਆਂ ਨੂੰ ਪ੍ਰੀਖਿਆ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਲਾਗੂ ਹੋਵੇਗੀ ਵਿਆਪਕ ਯੋਜਨਾਬੰਦੀ-ਕੈਬਨਿਟ ਮੰਤਰੀ ਡਾ.ਬਲਜੀਤ ਕੌਰ, ਫਗਵਾੜਾ ਦੇ ਡਾ.ਅੰਬੇਦਕਰ ਭਵਨ ਦਾ ਦੌਰਾ ਕਰਕੇ ਮੁਫ਼ਤ ਕੋਚਿੰਗ ਤੇ ਲੋਕ ਭਲਾਈ ਕਾਰਜ਼ਾਂ ਦਾ ਲਿਆ ਜਾਇਜ਼ਾ

ਬੱਚਿਆਂ ਨੂੰ ਪ੍ਰੀਖਿਆ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਲਾਗੂ ਹੋਵੇਗੀ ਵਿਆਪਕ ਯੋਜਨਾਬੰਦੀ-ਕੈਬਨਿਟ ਮੰਤਰੀ ਡਾ.ਬਲਜੀਤ ਕੌਰ, ਫਗਵਾੜਾ ਦੇ ਡਾ.ਅੰਬੇਦਕਰ ਭਵਨ ਦਾ ਦੌਰਾ ਕਰਕੇ ਮੁਫ਼ਤ ਕੋਚਿੰਗ ਤੇ ਲੋਕ ਭਲਾਈ ਕਾਰਜ਼ਾਂ ਦਾ ਲਿਆ ਜਾਇਜ਼ਾ

ਫਗਵਾੜਾ,27 ਅਕਤੂਬਰ
ਸਮਾਜਿਕ ਨਿਆਂ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਨੌਕਰੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ ਵਾਸਤੇ ਤਿਆਰ ਕਰਨ ਸਬੰਧੀ ਵਿਆਪਕ ਯੋਜਨਾਬੰਦੀ ਨੂੰ ਲਾਗੂ ਕੀਤਾ ਜਾਵੇਗਾ,ਤਾਂ ਜੋ ਉਹ ਵੱਧ ਤੋਂ ਵੱਧ ਮੌਕਿਆਂ ਦਾ ਲਾਹਾ ਲੈ ਸਕਣ।

ਅੱਜ ਇੱਥੇ ਫਗਵਾੜਾ ਵਿਖੇ ਡਾ.ਅੰਬੇਦਕਰ ਭਵਨ ਦਾ ਦੌਰਾ ਕਰਨ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਅਤੇ ਵਿਕਾਸ ਦੇ ਏਜੰਡੇ ਨੂੰ ਮੁੱਖ ਰੱਖਦੇ ਹੋਏ ਨੀਤੀ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕ ਭਲਾਈ ਯੋਜਨਾਵਾਂ ਦਾ ਹਰ ਲੋੜਵੰਦ ਤੱਕ ਲਾਭ ਪੁੱਜਦਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਡਾ.ਅੰਬੇਦਕਰ ਭਵਨ ਵਿਖੇ ਕੋਚਿੰਗ ਕਲਾਸਾਂ ਦਾ ਵੀ ਨਿਰੀਖਣ ਕੀਤਾ ਅਤੇ ਕਿਹਾ ਕਿ ਨੌਜਵਾਨਾਂ ਨੂੰ ਮੁਕਾਬਲਿਆਂ ਦੇ ਲਈ ਤਿਆਰ ਕਰਨ ਵਾਲੀਆਂ ਸੰਸਥਾਵਾਂ ਨੂੰ ਪੰਜਾਬ ਸਰਕਾਰ ਵਲੋਂ ਮੁਕੰਮਲ ਸਹਿਯੋਗ ਅਤੇ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।

ਇਸ ਮੌਕੇ ਐਸ.ਡੀ.ਐਮ ਅਮਰਦੀਪ ਸਿੰਘ,ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ ਪਰਿੰਦਰ ਸਿੰਘ ਗਿੱਲ,ਜ਼ਿਲ੍ਹਾ ਭਲਾਈ ਅਫਸਰ ਹਰਪਾਲ ਸਿੰਘ ਗਿੱਲ ਵੀ ਹਾਜ਼ਰ ਸਨ।