You are currently viewing ਮਹਾ ਕੁਸ਼ਤੀ  ਦੱਗਲ (ਛਿੰਝ) ਪਿੰਡ ਦਮਹੇੜੀ   ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 29 ਸਤੰਬਰ ਨੂੰ

ਮਹਾ ਕੁਸ਼ਤੀ ਦੱਗਲ (ਛਿੰਝ) ਪਿੰਡ ਦਮਹੇੜੀ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 29 ਸਤੰਬਰ ਨੂੰ

ਮਹਾ ਕੁਸ਼ਤੀ ਦੱਗਲ (ਛਿੰਝ) ਪਿੰਡ ਦਮਹੇੜੀ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 29 ਸਤੰਬਰ ਦਿਨ ਵੀਰਵਾਰ 11 ਵਜੇ ਸ਼ੁਰੂ ਹੋਣਗੇ ਇਸ ਸਬੰਧੀ ਜਾਣਕਾਰੀ ਦਿਦੇ ਹੋਏ ਪੰਜਾਬ ਕੁਸ਼ਤੀ ਅੇਸੋਸੀਏਸ਼ਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ (ਵਾਹਲਾ) ਨੇ ਦੱਸਿਆ ਇਸ ਕੁਸ਼ਤੀ ਦੱਗਲ ਵਿੱਚ ਸਿਰਫ਼ ਪੰਜਾਬ ਦੇ ਹੀ ਪਹਿਲਵਾਨ ਹਿਸਾ ਲੇ ਸਕਣਗੇ ਅਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਲੜਕੀਆਂ ਕੁਸ਼ਤੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣ ਗਈਆਂ ਇਸ ਮੋਕੇ ਪਹਿਲਵਾਨ ਜਸਪੂਰਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ ਉਨਾ ਨੇ ਅੱਗੇ ਦੱਸਿਆ ਟਾਈਮ ਨਾਲ ਪਹੁੰਚੇ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਹੋਣਗੀਆਂ ਅਤੇ ਸਿਰਫ਼ ਸੱਦੇ ਹੋਏ ਅਖਾੜਿਆਂ ਦੇ ਪੰਜਾਬੀ ਭਲਵਾਨ ਹੀ ਹਿੱਸਾ ਲੇ ਸਕਣਗੇ 20 ਕੁਸ਼ਤੀਆਂ ਬੱਚਿਆਂ ਦੀਆਂ ਵੀ ਕਰਵਾਈਆਂ ਜਾਣ ਗਈਆਂ ਕੁਸ਼ਤੀਆਂ ਲੱੜਣ ਵਾਲੇ ਪਹਿਲਵਾਨਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ ਜਾਵੇਗਾ ਉਨਾ ਨੇ ਇਲਾਕਾ ਨਿਵਾਸੀਆਂ ਨੂੰ ਇਸ ਕੁਸ਼ਤੀ ਦੱਗਲ ਵਿੱਚ ਪਹੁੰਚਣ ਦੀ ਅਪੀਲ ਕੀਤੀ