You are currently viewing ਫਗਵਾੜਾ ਵਿਖੇ ਹੋਈ ਸਵਰਣਕਾਰ ਸੰਘ ਦੀ ਵਿਸ਼ੇਸ ਮੀਟਿੰਗ, ਅੇਸੋਸੀਏਸ਼ਨ ਵਲੋਂ ਬਟਾਲਾ ਵਿਖੇ ਮਹਾ ਸੰਮੇਲਣ 9 ਅਕਤੂਬਰ ਨੂੰ

ਫਗਵਾੜਾ ਵਿਖੇ ਹੋਈ ਸਵਰਣਕਾਰ ਸੰਘ ਦੀ ਵਿਸ਼ੇਸ ਮੀਟਿੰਗ, ਅੇਸੋਸੀਏਸ਼ਨ ਵਲੋਂ ਬਟਾਲਾ ਵਿਖੇ ਮਹਾ ਸੰਮੇਲਣ 9 ਅਕਤੂਬਰ ਨੂੰ

ਫਗਵਾੜਾ 
ਸਵਰਨਕਾਰ ਸੰਘ ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਕਲੱਬ ਕਬਾਨਾ ਫਗਵਾੜਾ ਵਿਖੇ ਹੋਈ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਯਸ਼ਪਾਲ ਚੌਹਾਨ, ਸੁਰਿੰਦਰ ਆਸਥਾ, ਵਿਨੋਦ ਭੰਡਾਰੀ, ਪ੍ਰਿੰਸ ਕੰਡਾ , ਸਵਰਨਕਾਰ ਸੰਘ ਪੰਜਾਬ ਦੀ ਟੀਮ ਨੇ ਸ਼ਿਰਕਤ ਕੀਤੀ । ਇਸ ਮੌਕੇ ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ ਦੀ ਅਗਵਾਈ ਹੇਠ ਪੰਜਾਬ ਪ੍ਰਧਾਨ ਯਸ਼ਪਾਲ ਅਤੇ ਹੋਰ ਮੈਂਬਰਾਂ ਨਿੱਘਾ ਸੁਆਗਤ ਕੀਤਾ ਗਿਆ । ਜਾਣਕਾਰੀ ਦਿੰਦਿਆਂ ਪ੍ਰਧਾਨ ਜਗਜੀਤ ਸਿੰਘ ਜੌੜਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਵਰਨਕਾਰ ਸੰਘ ਵੱਲੋਂ ਭਵਿੱਖ ਵਿੱਚ ਕੀਤੇ ਜਾ ਰਹੇ ਪ੍ਰੋਜੈਕਟਾਂ ਬਾਰੇ ਵਿਚਾਰ ਚਰਚਾ ਕੀਤੀ ਗਈ । ਆਪਣੇ ਸੰਬੋਧਨ ਵਿਚ ਪੰਜਾਬ ਪ੍ਰਧਾਨ ਯਸ਼ਪਾਲ ਚੌਹਾਨ ਨੇ ਕਿਹਾ ਕਿ ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ ਵੱਲੋਂ ਜਿੱਥੇ ਸੰਘ ਦੇ ਸਾਰੇ ਮੈਂਬਰਾਂ ਨੂੰ ਨਾਲ ਜੋੜਕੇ ਉਨ੍ਹਾਂ ਦੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਕਰਵਾਇਆ ਜਾ ਰਿਹਾ ਹੈ।

ਜਿਸਦੇ ਚਲਦਿਆਂ ਉਹ ਲਗਾਤਾਰ ਤੀਜੀ ਵਾਰ ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਬਣੇ ਹਨ। ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਪੰਜਾਬ ਪ੍ਰਧਾਨ ਯਸ਼ਪਾਲ ਚੌਹਾਨ ਨੇ ਦੱਸਿਆ ਕਿ ਸਵਰਨਕਾਰ ਸੰਘ ਪੰਜਾਬ ਵੱਲੋਂ ਬਟਾਲਾ ਵਿਖੇ ਇਕ ਮਹਾ ਸੰਮੇਲਨ 9 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪੂਰੇ ਪੰਜਾਬ ਤੋਂ ਸਵਰਨਕਾਰ ਪੁੱਜਣਗੇ । ਇਸ ਮਹਾਂ ਸੰਮੇਲਨ ਦਾ ਸੱਦਾ ਪੱਤਰ ਵੀ ਪੰਜਾਬ ਪ੍ਰਧਾਨ ਵੱਲੋਂ ਸਵਰਨਕਾਰ ਸੰਘ ਫਗਵਾੜਾ ਦੇ ਮੈਂਬਰਾਂ ਨੂੰ ਭੇਂਟ ਕੀਤਾ ਗਿਆ । ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ ਨੇ ਪੰਜਾਬ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਸਵਰਨਕਾਰ ਸੰਘ ਵੱਲੋਂ ਕਰਵਾਏ ਜਾ ਰਹੇ ਮਹਾਂ ਸੰਮੇਲਨ ਵਿੱਚ ਫਗਵਾੜਾ ਦੇ ਸਾਰੇ ਸਵਰਨਕਾਰ ਸੰਘ ਦੇ ਮੈਂਬਰ ਬਟਾਲਾ ਵਿਖੇ ਕਰਵਾਏ ਜਾ ਰਹੇ ਮਹਾਂ ਸੰਮੇਲਨ ਵਿੱਚ ਤਨੋਂ ਮਨੋਂ ਤੇ ਧਨੋਂ ਆਪਣਾ ਯੋਗਦਾਨ ਪਾਉਣਗੇ ।ਇਸ ਮੌਕੇ ਮੁਖਮਹਿਮਾਨਾ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪੇ ਪਾਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਜੌੜਾ, ਮੁਕੇਸ਼ ਬੱਗਾ, ਨਰਿੰਦਰ ਕੰਡਾ, ਸਤੀਸ਼ ਬੱਗਾ, ਓਮ ਮਹਿਤਾ, ਉੱਤਮਜੀਤ ਸਿੰਘ, ਸੋਹਣਾ , ਜਤਿੰਦਰ ਬੌਬੀ ਪ੍ਰਧਾਨ ਰਾਜਪੂਤ ਸਭਾ , ਗੌਰਵ ਬੱਬਰ, ਸੌਰਭ ਵਰਮਾ, ਕਾਲੂ ਨਿਸ਼ਚਲ, ਦਿਲਪ੍ਰੀਤ ਜੌੜਾ , ਸੁਖਵਿੰਦਰ ਸਿੰਘ ਲੱਕੀ, ਰਾਹੁਲ ਸਹਿਦੇਵ , ਸੋਨੂੰ ਸਹਿਦੇਵ, ਪ੍ਰਦੀਪ ਬੱਗਾ, ਮਿੰਟੂ ਗੋਗਨਾ , ਮਨੋਜ ਬੱਬਰ , ਕਸਤੂਰੀ ਲਾਲ , ਜੋਗਿੰਦਰਪਾਲ ਬੱਬਰ ,ਰਾਜਾ ,ਗੌਰਵ ਸਹਿਦੇਵ, ਆਦਿ ਹਾਜ਼ਰ ਸਨ।