You are currently viewing ਕਾਰਪੋਰੇਸ਼ਨ ਚੋਣਾਂ ਬੇਸ਼ਕ ਜਦੋਂ ਵੀ ਹੋਣ ਪਰ ਫਗਵਾੜਾ ਨਗਰ ਨਿਗਮ ’ਤੇ ਭਾਜਪਾ ਦਾ ਹੋਵੇਗਾ ਕਬਜ਼ਾ: ਸੋਮ ਪ੍ਰਕਾਸ਼ ਕੈਂਥ ,  ਲੋਕ ਸਭਾ ਚੋਣ ਆਪਣੇ ਦਮ ’ਤੇ ਲੜੇਗੀ ਭਾਜਪਾ : ਸ੍ਰੀਨਿਵਾਸ ਸੁਲੂ

ਕਾਰਪੋਰੇਸ਼ਨ ਚੋਣਾਂ ਬੇਸ਼ਕ ਜਦੋਂ ਵੀ ਹੋਣ ਪਰ ਫਗਵਾੜਾ ਨਗਰ ਨਿਗਮ ’ਤੇ ਭਾਜਪਾ ਦਾ ਹੋਵੇਗਾ ਕਬਜ਼ਾ: ਸੋਮ ਪ੍ਰਕਾਸ਼ ਕੈਂਥ , ਲੋਕ ਸਭਾ ਚੋਣ ਆਪਣੇ ਦਮ ’ਤੇ ਲੜੇਗੀ ਭਾਜਪਾ : ਸ੍ਰੀਨਿਵਾਸ ਸੁਲੂ

ਫਗਵਾੜਾ 21 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸੰਗਠਨ ਮੰਤਰੀ ਪੰਜਾਬ ਸ੍ਰੀਨਿਵਾਸਨ ਸੁਲੂ ਨੇ ਸਥਾਨਕ ਹੋਟਲ ਆਸ਼ੀਸ਼ ਕਾਂਟੀਨੈਂਟਲ ਵਿਖੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਜਿਸ ਵਿਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਸਹਿ ਇੰਚਾਰਜ ਅਵਿਨਾਸ਼ ਚੰਦਰ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਅਤੇ ਸਾਬਕਾ ਮੇਅਰ ਅਰੁਣ ਖੋਸਲਾ ਦੀ ਹਾਜਰੀ ‘ਚ ਸ੍ਰੀਨਿਵਾਸਨ ਸੁਲੂ ਨੇ ਭਾਜਪਾ ਵਰਕਰਾਂ ਨੂੰ ਨਗਰ ਨਿਗਮ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਅਤੇ ਇਹ ਵੀ ਦੱਸਿਆ ਕਿ ਭਾਜਪਾ ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਬਲਬੂਤੇ ’ਤੇ ਲੜਨ ਜਾ ਰਹੀ ਹੈ, ਇਸ ਲਈ ਭਾਜਪਾ ਦੀਆਂ ਰਾਸ਼ਟਰਵਾਦੀ ਨੀਤੀਆਂ ਨੂੰ ਹਰ ਘਰ ਤੱਕ ਪੁਖਤਾ ਢੰਗ ਨਾਲ ਪਹੁੰਚਾਇਆ ਜਾਵੇ। ਉਹਨਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਬਾਹਰੀ ਖਤਰਿਆਂ ਨੂੰ ਸਮਝਦੇ ਹੋਏ ਸਰਹੱਦੀ ਸੂਬੇ ਪੰਜਾਬ ਵਿੱਚ ਭਾਜਪਾ ਦਾ ਮਜ਼ਬੂਤ ਹੋਣਾ ਸਮੇਂ ਦੀ ਮੁੱਖ ਲੋੜ ਹੈ। ਮੀਟਿੰਗ ਦੌਰਾਨ ਵੱਡੀ ਗਿਣਤੀ ‘ਚ ਹਾਜਰ ਭਾਜਪਾ ਵਰਕਰਾਂ ਦੀ ਮੋਜੂਦਗੀ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਕਾਰਪੋਰੇਸ਼ਨ ਚੋਣਾਂ ਹੋਣਗੀਆਂ ਤਾਂ ਫਗਵਾੜਾ ਨਗਰ ਨਿਗਮ ਤੇ ਭਾਜਪਾ ਦਾ ਹੀ ਕਬਜਾ ਹੋਵੇਗਾ ਕਿਉਂਕਿ ਫਗਵਾੜਾ ’ਚ ਭਾਜਪਾ ਦਾ ਮਜ਼ਬੂਤ ਆਧਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਪੰਜਾਬੀਆਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ ਪਰ ਸਿਰਫ਼ ਛੇ ਮਹੀਨਿਆਂ ਵਿੱਚ ਹੀ ਪਾਰਟੀ ਦੀ ਪੋਲ ਜਨਤਾ ਦੇ ਸਾਹਮਣੇ ਖੁੱਲ ਚੁੱਕੀ ਹੈ। ਅਰਵਿੰਦ ਕੇਜਰੀਵਾਲ ਦੇ ਟੋਲੇ ਨੇ ਜੋ ਸੁਪਨੇ ਲੋਕਾਂ ਨੂੰ ਦਿਖਾਏ ਸਨ, ਉਹ ਟੁੱਟ ਚੁੱਕੇ ਹਨ। ਭਗਵੰਤ ਮਾਨ ਪੂਰੀ ਤਰ੍ਹਾਂ ਫਲਾਪ ਮੁੱਖ ਮੰਤਰੀ ਸਾਬਤ ਹੋਏ ਹਨ। ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਹੁਣ ਕਦੇ ਵੀ ਵੋਟ ਨਹੀਂ ਦੇਣਗੇ। ਸੂਬੇ ਦੇ ਲੋਕ ਹੁਣ ਕਾਰਪੋਰੇਸ਼ਨ ਤੋਂ ਲੈ ਕੇ ਲੋਕਸਭਾ ਦੀਆਂ ਚੋਣਾਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਰੋਸਾ ਕਰਦੇ ਹੋਏ ਭਾਜਪਾ ਨੂੰ ਹੀ ਵੋਟ ਪਾਉਣਗੇ। ਮੰਡਲ ਭਾਜਪਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ ਨੇ ਵੀ ਫਗਵਾੜਾ ਨਿਗਮ ਚੋਣਾਂ ਵਿੱਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਬੂਥ ਲੈਵਲ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਭਾਜਯੁਮੋ ਦੇ ਜ਼ਿਲ੍ਹਾ ਪ੍ਰਧਾਨ ਸੋਨੂੰ ਰਾਵਲਪਿੰਡੀ, ਜ਼ਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ, ਸਾਬਕਾ ਕੌਂਸਲਰ ਸੰਜੇ ਗਰੋਵਰ, ਚੰਦਰੇਸ਼ ਕੌਲ, ਬੀਰਾ ਰਾਮ ਬਲਜੋਤ, ਲਾਡੀ ਪੰਡਿਤ ਤੋਂ ਇਲਾਵਾ ਭਾਜਪਾ ਮਹਿਲਾ ਮੋਰਚਾ, ਐੱਸ.ਸੀ. ਮੋਰਚਾ ਸਮੇਤ ਹੋਰ ਵਰਕਰ ਤੇ ਸਮਰਥਕ ਹਾਜ਼ਰ ਸਨ।