ਮੋਹਾਲੀ ਫੇਜ਼ 8 ‘ਚ ਮੇਲੇ ਦੌਰਾਨ ਡਿੱਗਿਆ ਝੂਲਾ, ਲਾਪਰਵਾਹੀ ਦੱਸੀ ਜਾ ਰਹੀ ਵੱਡੀ ਵਜ੍ਹਾ

ਮੋਹਾਲੀ ਫੇਜ਼ 8 ‘ਚ ਲੱਗੇ ਮੇਲੇ ਦੌਰਾਨ ਝੂਲਾ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ 10 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਹਰ ਪਾਸੇ ਹੜ੍ਹਕੰਪ ਮੱਚ ਗਿਆ। ਇਸ ਹਾਦਸੇ ਨੂੰ ਵੱਡੀ ਲਾਪਰਵਾਹੀ ਕਿਹਾ ਜਾ ਰਿਹਾ ਹੈ। ਪੁਲਿਸ ਜਾਂਚ ਕਰ ਰਹੀ ਹੈ ਆਖਿਰ ਇਹ ਹਾਦਸਾ ਕਿਸ ਦੀ ਲਾਪਰਵਾਹੀ ਕਾਰਨ ਵਾਪਰਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੌਕੇ ਤੋਂ ਹੀ ਮੇਲੇ ਦੇ ਆਯੋਜਕ ਉੱਥੋਂ ਭੱਜ ਗਏ।