ਸ਼੍ਰੀ ਕਿ੍ਸ਼ਨ ਜਨਮ ਅਸਟਮੀ ਦੇ ਸੁਭ ਮੌਕੇ ‘ਤੇ ਸਮਾਜ ਸੇਵੀ ਸੰਸਥਾਂ ਯੂਨਿਟੀ ਯੂਥ ਕਲੱਬ ਫਗਵਾੜਾ ਵੱਲੋਂ ਕੁਲਫੀਆਂ ਦਾ ਲੰਗਰ ਲਗਾਇਆ ਗਿਆ। ਜਿਸ ਵਿੱਚ ਵਧ ਚੜ ਕੇ ਯੂਨਿਟੀ ਕਲੱਬ ਦੇ ਮੈਬਰਾਂ ਅਤੇ ਅਹੁਦੇਦਾਰਾਂ ਨੇ ਸੇਵਾ ਵਿੱਚ ਹਿੱਸਾ ਪਾਇਆ।ਇਸ ਮੌਕੇ ਕਲੱਬ ਦੇ ਚੇਅਰਮੈਨ ਵਿਨਾਇਕ ਪਰਾਸ਼ਰ ਨੇ ਇਸ ਸ਼ੁਭ ਦਿਹਾੜੇ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸ਼ਹਿਰ ਵਾਸੀਆਂ ਨੂੰ ਸਮੂਹ ਧਰਮਾ ਦਾ ਸਤਿਕਾਰ ਕਰਨ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਯੂਨਿਟੀ ਯੂਥ ਕਲੱਬ ਫਗਵਾੜਾ ਦੇ ਸਮੂਹ ਮੈਬਰ ਅਤੇ ਅਹੁਦੇਦਾਰ ਹਾਜ਼ਰ ਸਨ।