You are currently viewing ਡਾ. ਸਾਹਿਲ ਕੈਂਥ ਨੇ ਹਦੀਆਬਾਦ ਫਗਵਾੜਾ ਵਿਖੇ ਤਿਰੰਗਾ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ, ਖੂਨਦਾਨੀਆਂ ਦੇ ਜਜ਼ਬੇ ਨੂੰ ਸਲਾਮ-ਅਨੀਤਾ ਸੋਮ ਪ੍ਰਕਾਸ਼

ਡਾ. ਸਾਹਿਲ ਕੈਂਥ ਨੇ ਹਦੀਆਬਾਦ ਫਗਵਾੜਾ ਵਿਖੇ ਤਿਰੰਗਾ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ, ਖੂਨਦਾਨੀਆਂ ਦੇ ਜਜ਼ਬੇ ਨੂੰ ਸਲਾਮ-ਅਨੀਤਾ ਸੋਮ ਪ੍ਰਕਾਸ਼

ਦੇਸ਼ ਦੀ ਅਜ਼ਾਦੀ ਦੀ 75ਵੀਂ ਵਰੇ੍ਹਗੰਢ ਦੇ ਮੌਕੇ ਸਮਾਜ ਸੇਵਕ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਵੱਲੋਂ ਦਿਨੇਸ਼ ਦੁੱਗਲ ਦੀ ਅਗਵਾਈ ਵਿੱਚ ਹਦੀਆਬਾਦ ਫਗਵਾੜਾ ਵਿਖੇ ਕੱਢੀ ਗਈ। ਇਸ ਤਿਰੰਗਾ ਯਾਤਰਾ ਵਿੱਚ ਡਾ. ਸਾਹਿਲ ਕੈਂਥ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਦੇਸ਼ ਦੀ ਅਜ਼ਾਦੀ ਦਾ ਇਹ ਸਾਲ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ।ਇਸ ਤੋਂ ਇਲਾਵਾ ਸਰਵ ਸ਼ਕਤੀ ਸੇਨਾ (ਰਾਸ਼ਟਰੀਆ) ਅਤੇ ਯੂਥ ਫਾਰ ਬਲੱਡ ਸੇਵਾ ਹਦੀਆਬਾਦ ਵੱਲੋਂ ਜਠੇਰੇ ਦੁਗਲਾਂ ਹਦੀਆਬਾਦ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਅਤੇ ਡਾ. ਸਾਹਿਲ ਕੈਂਥ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਵੱਲੋਂ ਖੂਨਦਾਨੀਆਂ ਦੇ ਜਜ਼ਬੇ ਲਈ ਉਨਾਂ ਦਾ ਧੰਨਵਾਦ ਕੀਤਾ ਗਿਆ। ਡਾ ਸਾਹਿਲ ਕੈਂਥ ਵੱਲੋਂ ਵੀ ਕਿਹਾ ਗਿਆ ਕਿ ਖੂਨਦਾਨ ਸਭ ਤੋਂ ਵੱਡਾ ਮਹਾਂਦਾਨ ਹੈ। ਉਨਾਂ ਵੱਲੋ ਦੋਵਾਂ ਸੰਸਥਾਵਾਂ ਦੀਆਂ ਟੀਮਾਂ ਨੂੰ ਇਸ ਉਪਰਾਲੇ ਲਈ ਬਹੁਤ ਬਹੁਤ ਵਧਾਈ ਦਿੱਤੀ ਗਈ। ਇਸ ਮੌਕੇ ਉਨਾਂ ਦੇ ਨਾਲ ਸਰਵ ਸ਼ਕਤੀ ਸੇਨਾ ਦੇ ਪ੍ਰਧਾਨ ਰਜਿੰਦਰ ਸ਼ਰਮਾ, ਯੂਥ ਫਾਰ ਬਲੱਡ ਸੇਵਾ ਹਦੀਆਬਾਦ ਦੇ ਪ੍ਰਧਾਨ ਦਿਨੇਸ਼ ਦੁੱਗਲ, ਦੋਨਾਂ ਕਲੱਬਾਂ ਦੇ ਤਮਾਮ ਮੈਂਬਰ ਅਤੇ ਅਹੁਦਦਾਰ ਸਾਹਿਬਾਨ, ਵਰੁਣ ਨਾਂਗਲਾ, ਮੁਨੀਸ਼ ਨਾਂਗਲਾ, ਨਿਤਿਨ ਚੱਢਾ, ਮਨੀ ਦੁੱਗਲ, ਅਦਿਤਿਆ ਸ਼ਰਮਾ, ਇਸ਼ਾਨ ਦੁੱਗਲ, ਹੈਪੀ ਮਾਹੀ, ਸਮਰਾ, ਮੰਡਲ ਪ੍ਰਧਾਨ ਮਹਿਲਾ ਮੋਰਚਾ ਰਜਿੰਦਰ ਡਾਬਰੀ, ਰੀਨਾ ਖੋਸਲਾ ਅਤੇ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।