9 ਅਗਸਤ ਨੂੰ ਕਪੂਰਥਲਾ ਦੇ ਗੋਇੰਦਵਾਲ ਰੋਡ ‘ਤੇ ਬਣੇ ਇਕ ਗੰਦੇ ਨਾਲੇ ਵਿੱਚ ਡਿੱਗੇ 2 ਸਾਲਾਂ ਬੱਚੇ ਦੀ ਲਾਸ਼ ਘਟਨਾਸਥਲ ਤੋ ਕਰੀਬ 1 ਕਿਲੋਮੀਟਰ ਦੂਰ ਨਾਲੇ ਦੇ ਰਸਤੇ ਵਿੱਚੋ ਲਭੀ ਹੈ। ਜਿਸ ਨੂੰ ਦੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਦੱਸ ਦੇਈਏ ਕਿ 9 ਅਗਸਤ ਤੋ ਹੀ ਇਸ ਬੱਚੇ ਨੂੰ ਕੇ ਕੇ ਪ੍ਰਸ਼ਾਸਨ, ਫੌਜ ਅਤੇ ਐਨ ਡੀ ਆਰ ਐਫ ਦੀ ਟੀਮ ਨੇ ਤਕਰੀਬਨ 4 ਦਿਨਾ ਤਕ ਇਸ ਬੱਚੇ ਨੂੰ ਲੱਭਣ ਲਈ ਰੇਸਕਯੁ ਆਪਰੇਸ਼ ਚਲਾਇਆ ਸੀ, ਪਰ ਸਫਲਤਾ ਹੱਥ ਨਹੀ ਲੱਗੀ ਸੀ। ਪਰ ਹੁਣ ਇਹ ਬੱਚੀ ਪ੍ਰਵਾਸੀ ਪਰਿਵਾਰ ਦੇ ਲੋਕਾ ਨੂੰ ਨਾਲੇ ਦੇ ਰਸਤੇ ਵਿੱਚੋ ਮਿਲ ਗਿਆ।
ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।