You are currently viewing ਮੂਸੇਵਾਲਾ ਦੇ ਪਿਤਾ ਦਾ ਦਾਅਵਾ-‘ਮੇਰੇ ਪੁੱਤ ਦੀ ਹੱਤਿਆ ਪਿੱਛੇ ਕੁਝ ਗਾਇਕਾਂ ਤੇ ਦੋਸਤਾਂ ਦਾ ਵੀ ਹੱਥ, ਜਲਦ ਦੱਸਾਂਗਾ’

ਮੂਸੇਵਾਲਾ ਦੇ ਪਿਤਾ ਦਾ ਦਾਅਵਾ-‘ਮੇਰੇ ਪੁੱਤ ਦੀ ਹੱਤਿਆ ਪਿੱਛੇ ਕੁਝ ਗਾਇਕਾਂ ਤੇ ਦੋਸਤਾਂ ਦਾ ਵੀ ਹੱਥ, ਜਲਦ ਦੱਸਾਂਗਾ’

ਸਿੱਧੂ ਮੂਸੇਵਾਲਾ ਦੀ ਹੱਤਿਆ ਦੇ 80 ਦਿਨ ਬੀਤ ਜਾਣ ਦੇ ਬਾਅਦ ਉਨ੍ਹਾਂ ਦੇ ਪਿਤਾ ਬਲਕਾਰ ਸਿੰਘ ਨੇ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸਿੱਧੂ ਦੀ ਹੱਤਿਆ ਪਿੱਛੇ ਕੁਝ ਗਾਇਕਾਂ ਤੇ ਸਿਆਸੀ ਲੋਕਾਂ ਦਾ ਹੱਥ ਦੱਸਿਆ ਹੈ ਤੇ ਨਾਲ ਹੀ ਬਹੁਤ ਜਲਦ ਇਸ ਦਾ ਖੁਲਾਸਾ ਕਰਨ ਦੀ ਗੱਲ ਕਹੀ ਹੈ।

ਐਤਵਾਰ ਨੂੰ ਮੂਸੇਵਾਲਾ ਦੇ ਘਰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਮਾਤਾ-ਪਿਤਾ ਨਾਲ ਮਿਲਣ ਪਹੁੰਚੇ ਸਨ। ਇਸ ਮੌਕੇ ‘ਤੇ ਮੂਸੇਵਾਲਾ ਦੇ ਪਿਤਾ ਨੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੇਟਾ ਦਾ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਥੋੜ੍ਹੇ ਸਮੇਂ ਵਿਚ ਵਧ ਤਰੱਕੀ ਹਾਸਲ ਕਰ ਲਈ ਸੀ। ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਦੇ ਕਤਲ ਦੇ ਜ਼ਿੰਮੇਵਾਰ ਕੁਝ ਗਾਇਕ ਵੀ ਹਨ, ਜੋ ਨਹੀਂ ਚਾਹੁੰਦੇ ਸਨ ਕਿ ਸਿੱਧੂ ਚੰਗਾ ਗਾਏ ਪਰ ਸਿੱਧੂ ਦੀ ਹੱਤਿਆ ਕਰਵਾਉਣ ਵਾਲੇ ਇਹ ਗਾਇਕ ਹੁਣ ਕਦੇ ਤਰੱਕੀ ਨਹੀਂ ਕਰਨਗੇ।

ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਇਹ ਵੀ ਕਿਹਾ ਕਿ ਇਕ ਗਰੁੱਪ ਨੇ ਸਿੱਧੂ ਦੇ ਗਾਣਿਆਂ ਨੂੰ ਲੈ ਕੇ ਸਾਰਿਆਂ ਨੂੰ ਗੁੰਮਰਾਹ ਕੀਤਾ। ਇਥੋਂ ਤੱਕ ਕਿ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਗਿਆ। ਸਿੱਧੂ ਨੇ ਇਕ ਗੀਤ ਵਿਚ ਕਿਹਾ ਸੀ-‘ਜੋ ਲੋਕ ਆਪਣੀ ਘਰਵਾਲੀ ਨੂੰ ਸੰਭਾਲ ਨਹੀਂ ਸਕਦੇ, ਉਹ ਮੈਨੂੰ ਸਲਾਹ ਦਿੰਦੇ ਹਨ’ ਪਰ ਇਸ ਦਾ ਗਲਤ ਮਤਲਬ ਕੱਢਿਆ ਗਿਆ।

ਘਰ ‘ਤੇ ਮੌਜੂਦ ਲੋਕਾਂ ਨੂੰ ਸਿੱਧੂ ਦੇ ਪਿਤਾ ਨੇ ਕਿਹਾ ਕਿ ਥੋੜ੍ਹੇ ਸਮੇਂ ਦੇ ਕਰੀਅਰ ਵਿਚ ਮਿਲੀ ਸ਼ੌਹਰਤ ਕਾਰਨ ਕੁਝ ਲੋਕ ਚਾਹੁੰਦੇ ਸਨ ਕਿ ਸਿੱਧੂ ਜੋ ਵੀ ਕਰੇ, ਉਨ੍ਹਾਂ ਰਾਹੀਂ ਹੀ ਕਰੇ। ਮਗਰ ਉਹ ਜਿੰਨੀ ਦੇਰ ਰਿਹਾ ਖੁਦ ਦੇ ਦਮ ‘ਤੇ ਰਿਹਾ ਤੇ ਮੇਰੀ ਵੀ ਜਿੰਨੀ ਜ਼ਿੰਦਗੀ ਹੈ, ਇਸੇ ਤਰ੍ਹਾਂ ਜੀਵਾਂਗਾ। ਉਨ੍ਹਾਂ ਦੱਸਿਆ ਕਿ ਸਿੱਧੂ ਜਦੋਂ ਕੈਨੇਡਾ ਪੜ੍ਹਨ ਗਿਆ ਸੀ ਤਾਂ ਉਸ ਨਾਲ ਕੁਝ ਗਲਤ ਲੋਕ ਜੁੜ ਕੇ ਫਾਇਦਾ ਲੈਣ ਦੀ ਤਾਕ ਵਿਚ ਰਹੇ। ਸਿੱਧੂ ਦੇ ਪਿਤਾ ਨੇ ਕਿਹਾ ਕਿ ਜਲਦ ਹੀ ਉਹ ਸਾਰਿਆਂ ਦੇ ਨਾਂ ਲੋਕਾਂ ਦੇ ਸਾਹਮਣੇ ਰੱਖਣਗੇ ਜੋ ਉਨ੍ਹਾਂ ਦੇ ਪੁੱਤ ਦੀ ਮੌਤ ਦੇ ਜ਼ਿੰਮੇਵਾਰ ਹਨ।