ਫਗਵਾੜਾ 10 ਅਗਸਤ
ਦੇਸ਼ ਦੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮੌਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਸੱਦੇ ‘ਤੇ ਮਨਾਏ ਜਾ ਰਹੇ ਆਜਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਵਿਸ਼ਾਲ ਮੋਟਰਸਾਇਕਲ ਤਿੰਰਗਾ ਮਾਰਚ ਭਾਰਤੀ ਜਨਤਾ ਯੁਵਾ ਮੋਰਚਾ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੋਨੂੰ ਰਾਵਲਪਿੰਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਭਾਜਯੁਮੋ ਵਲੋਂ ਜਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਅਤੇ ਫਗਵਾੜਾ ਪ੍ਰਧਾਨ ਲਾਡੀ ਪੰਡਿਤ ਦੀ ਸਾਂਝੀ ਅਗਵਾਈ ਹੇਠ ਕੀਤਾ ਗਿਆ। ਇਹ ਤਿਰੰਗਾ ਮਾਰਚ ਜਨਤਾ ਦੀ ਰਸੋਈ ਗੁਰੂ ਹਰਗੋਬਿੰਦ ਨਗਰ ਫਗਵਾੜਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਅਤੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਵਾਪਸ ਉਸੇ ਜਗ੍ਹਾ ਸਮਾਪਤ ਹੋਇਆ। ਤਿਰੰਗਾ ਮਾਰਚ ਵਿਚ ਭਾਜਪਾ ਜਿਲਾ ਕਪੂਰਥਲਾ ਦੇ ਜਨਰਲ ਸਕੱਤਰ ਰਾਜੀਵ ਪਾਹਵਾ, ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਅਤੇ ਭਾਜਪਾ ਮੰਡਲ ਫਗਵਾੜਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਤਿਰੰਗਾ ਮਾਰਚ ਦੌਰਾਨ ਨਿਤਿਨ ਚੱਢਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਤਿਰੰਗਾ ਦੇਸ਼ ਦੀ ਆਨ-ਬਾਨ ਤੇ ਸ਼ਾਨ ਹੈ। ਇਸ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਭਾਰਤੀ ਫੌਜੀ ਸਰਹੱਦਾਂ ਉੱਪਰ ਆਪਣੀ ਜਿੰਦਗੀ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸੇ ਤਿਰੰਗੇ ਦੀ ਤਾਕਤ ਨੇ ਯੁੱਧ ਦਾ ਸ਼ਿਕਾਰ ਯੂਕ੍ਰੇਨ ਦੀ ਧਰਤੀ ਤੋਂ ਭਾਰਤ ਹੀ ਨਹੀਂ ਬਲਕਿ ਕਈ ਹੋਰ ਮੁਲਕਾਂ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਹਨਾਂ ਕਿਹਾ ਕਿ ਇਹ ਤਿਰੰਗਾ ਯਾਤਰਾ ਉਹਨਾਂ ਅਨਸਰਾਂ ਨੂੰ ਵੀ ਕਰਾਰਾ ਜਵਾਬ ਹੈ ਜੋ 15 ਅਗਸਤ ਮੌਕੇ ਘਰਾਂ ‘ਚ ਤਿਰੰਗਾ ਲਹਿਰਾਉਣ ਨੂੰ ਲੈ ਕੇ ਗੁਮਰਾਹ ਕਰਨ ਵਾਲੇ ਬਿਆਨ ਦੇ ਰਹੇ ਹਨ। ਇਸ ਮੌਕੇ ਦਿਨੇਸ਼ ਦੁੱਗਲ, ਪਰਮਿੰਦਰ ਸਿੰਘ, ਚੰਦਰੇਸ਼ ਕੌਲ, ਟਿੰਕੂ ਰਾਵਲਪਿੰਡੀ, ਲੋਕੇਸ਼ ਬਾਲੀ, ਬਿੱਲਾ ਖਲਿਆਣ, ਵਿਸ਼ਾਲ ਦੁੱਗਲ, ਪਿ੍ਰੰਸ ਸੈਣੀ, ਲਵ ਦੁੱਗਲ, ਸ਼ੁਭਮ ਠਾਕੁਰ ਤੋਂ ਇਲਾਵਾ ਵੱਡੀ ਗਿਣਤੀ ਭਾਜਯੁਮੋ ਦੇ ਵਰਕਰ ਸ਼ਾਮਲ ਸਨ।