You are currently viewing ਮਾਪਿਆਂ ਦੀ ਮਰਜ਼ੀ ਖਿਲਾਫ ਵਿਆਹ ਕਰਵਾਉਣ ਵਾਲੀ ਸੂਫੀ ਗਾਇਕਾ ਜੋਤੀ ਨੂਰਾਂ ਵੱਲੋਂ ਪਤੀ ‘ਤੇ ਕੁੱਟਮਾਰ ਦਾ ਦੋਸ਼, ਸੁਰੱਖਿਆ ਮੰਗੀ

ਮਾਪਿਆਂ ਦੀ ਮਰਜ਼ੀ ਖਿਲਾਫ ਵਿਆਹ ਕਰਵਾਉਣ ਵਾਲੀ ਸੂਫੀ ਗਾਇਕਾ ਜੋਤੀ ਨੂਰਾਂ ਵੱਲੋਂ ਪਤੀ ‘ਤੇ ਕੁੱਟਮਾਰ ਦਾ ਦੋਸ਼, ਸੁਰੱਖਿਆ ਮੰਗੀ

ਮਾਪਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਉਣ ਵਾਲੀ ਸੂਫੀ ਗਾਇਕਾ ਜੋਤੀ ਨੂਰਾਂ ਨੇ ਹੁਣ ਪਤੀ ਉਤੇ ਕੁੱਟਮਾਰ ਦਾ ਇਲਜ਼ਾਮ ਲਾਇਆ ਹੈ। ਜੋਤੀ ਨੂਰਾਂ ਨੇ ਪਤੀ ਨਾਲ ਚੱਲਦੇ ਵਿਵਾਦ ਕਾਰਨ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਜੋਤੀ ਨੇ ਕਿਹਾ ਕਿ ਉਸ ਨੇ ਕੁਨਾਲ ਪਾਸੀ ਪੁੱਤਰ ਸੁਸ਼ੀਲ ਪਾਸੀ ਵਾਸੀ ਫਿਲੌਰ ਨਾਲ 2 ਅਗਸਤ 2014 ਨੂੰ ਚੰਡੀਗੜ੍ਹ ਨੇੜੇ ਮਲੋਆ ਸਥਿਤ ਰਾਧਾ ਕ੍ਰਿਸ਼ਨ ਮੰਦਿਰ ਵਿੱਚ ਹਿੰਦੂ ਰੀਤ-ਰਿਵਾਜ਼ਾਂ ਅਨੁਸਾਰ ਵਿਆਹ ਕਰਵਾਇਆ ਸੀ।

ਉਸ ਵੇਲੇ ਕੁਨਾਲ ਦੇ ਮਾਤਾ-ਪਿਤਾ ਇਸ ਵਿਆਹ ਨਾਲ ਸਹਿਮਤ ਨਹੀਂ ਸਨ, ਜਿਸ ਮਗਰੋਂ ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕਰਕੇ ਸੁੱਰਖਿਆ ਦੀ ਮੰਗ ਕੀਤੀ ਸੀ। ਜੋਤੀ ਨੇ ਕਿਹਾ ਕਿ ਹੁਣ ਉਸ ਦਾ ਆਪਣੇ ਪਤੀ ਕੁਨਾਲ ਨਾਲ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਉਸ ਨੇ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕੀਤਾ ਹੈ।

ਇਸ ਕੇਸ ਦੀ ਅਗਲੀ ਸੁਣਵਾਈ 11 ਅਕਤੂਬਰ 2022 ਨੂੰ ਹੋਣੀ ਹੈ। ਇਸ ਦੌਰਾਨ ਜੋਤੀ ਨੇ ਐੱਸਐੱਸਪੀ (ਦਿਹਾਤੀ), ਜਲੰਧਰ ਕੋਲ ਆਪਣੇ ਪਤੀ ਖ਼ਿਲਾਫ਼ ਕਾਨੂੰਨੀ ਕਰਵਾਈ ਕਰਨ ਦੀ ਮੰਗ ਸਣੇ ਆਪਣੀ ਸੁਰੱਖਿਆ ਲਈ ਦਰਖਾਸਤ ਦਿੱਤੀ ਹੈ। ਇਸ ਵੇਲੇ ਜੋਤੀ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ।