You are currently viewing ਜੇ.ਸੀ.ਆਈ. ਫਗਵਾੜਾ ਇਲੀਟ ਨੇ ਡਿਵਾਈਨ ਪਬਲਿਕ ਸਕੂਲ ‘ਚ ਲਗਾਇਆ ਮੈਡੀਕਲ ਚੈਕਅਪ ਕੈਂਪ  * ਬੱਚੇ ਦੇਸ਼ ਦਾ ਭਵਿੱਖ, ਕਲੱਬ ਦਾ ਉਪਰਾਲਾ ਸ਼ਲਾਘਾਯੋਗ – ਪਿ੍ਰੰ. ਰੇਨੂੰ ਠਾਕੁਰ

ਜੇ.ਸੀ.ਆਈ. ਫਗਵਾੜਾ ਇਲੀਟ ਨੇ ਡਿਵਾਈਨ ਪਬਲਿਕ ਸਕੂਲ ‘ਚ ਲਗਾਇਆ ਮੈਡੀਕਲ ਚੈਕਅਪ ਕੈਂਪ * ਬੱਚੇ ਦੇਸ਼ ਦਾ ਭਵਿੱਖ, ਕਲੱਬ ਦਾ ਉਪਰਾਲਾ ਸ਼ਲਾਘਾਯੋਗ – ਪਿ੍ਰੰ. ਰੇਨੂੰ ਠਾਕੁਰ

ਫਗਵਾੜਾ
ਜੇ.ਸੀ.ਆਈ. ਫਗਵਾੜਾ ਇਲੀਟ ਵਲੋਂ ਕੱਲਬ ਪ੍ਰਧਾਨ ਜੇ.ਸੀ. ਰਾਹੁਲ ਅੱਗਰਵਾਲ ਦੀ ਅਗਵਾਈ ਹੇਠ ਫਰੀ ਮੈਡੀਕਲ ਚੈਕਅਪ ਕੈਂਪ ਡਿਵਾਈਨ ਪਬਲਿਕ ਸਕੂਲ ਫਗਵਾੜਾ ਵਿਖੇ ਲਗਾਇਆ ਗਿਆ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅੱਗਰਵਾਲ ਅਤੇ ਦੰਦਾ ਦੀਆਂ ਬਿਮਾਰੀਆਂ ਦੀ ਮਾਹਿਰ ਡਾ. ਸੋਨਾਲੀ ਗੁਪਤਾ ਨੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਚੈਕਅਪ ਕੀਤਾ। ਇਸ ਤੋਂ ਇਲਾਵਾ ਬੱਚਿਆਂ ਦਾ ਕੱਦ ਤੇ ਭਾਰ ਵੀ ਚੈਕ ਕੀਤਾ ਗਿਆ। ਇਸ ਤੋਂ ਪਹਿਲਾਂ ਜੇ.ਸੀ.ਆਈ. ਅਤੇ ਡਾਕਟਰਾਂ ਦੀ ਟੀਮ ਦਾ ਸਕੂਲ ਪੁੱਜਣ ਤੇ ਪਿ੍ਰੰਸੀਪਲ ਰੇਨੂੰ ਠਾਕੁਰ ਦੀ ਅਗਵਾਈ ਹੇਠ ਸਮੂਹ ਸਕੂਲ ਸਟਾਫ ਨੇ ਨਿੱਘਾ ਸਵਾਗਤ ਕੀਤਾ। ਆਯੋਜਿਤ ਸਮਾਗਮ ਦੌਰਾਨ ਜੇ.ਡੀ.ਜੇ.ਜੇ. ਵਿੰਗ ਜੋਨ-1 ਸ੍ਰੀ ਕਰਨਦੀਪ ਗੁਲਾਟੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸਕੂਲ ਦੇ ਚੇਅਰਮੈਨ ਜੇ.ਸੀ. ਪੰਕਜ ਕਪੂਰ ਸਮੇਤ ਸਮੂਹ ਕਲੱਬ ਮੈਂਬਰਾਂ ਨੇ ਡਾ. ਤੁਸ਼ਾਰ ਅੱਗਰਵਾਲ ਅਤੇ ਡਾ. ਸੋਨਾਲੀ ਗੁਪਤਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ। ਪਿ੍ਰੰਸੀਪਲ ਰੇਨੂੰ ਠਾਕੁਰ ਨੇ ਸਮੂਹ ਪਤਵੰਤਿਆਂ ਦਾ ਇਸ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਹਨਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਕਲੱਬ ਵਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਜੇ.ਸੀ. ਗੌਰਵ ਮਿੱਤਲ, ਜੇ.ਸੀ. ਮੋਹਿਤ ਗੁਲਿਆਨੀ, ਜੇ.ਸੀ. ਵਿਨੇ ਗੁਪਤਾ ਤੋਂ ਇਲਾਵਾ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜਰ ਸਨ।