You are currently viewing ਡਿਵਾਈਨ ਪਬਲਿਕ ਸਕੂਲ ‘ਚ ਕਰਵਾਏ ਸਹੋਦਿਆ ਅੰਤਰ ਸਕੂਲ ਓਰੀਗਾਮੀ ਮੁਕਾਬਲੇ

ਡਿਵਾਈਨ ਪਬਲਿਕ ਸਕੂਲ ‘ਚ ਕਰਵਾਏ ਸਹੋਦਿਆ ਅੰਤਰ ਸਕੂਲ ਓਰੀਗਾਮੀ ਮੁਕਾਬਲੇ

ਫਗਵਾੜਾ
ਸਹੋਦਿਆ ਇੰਟਰ ਸਕੂਲ ਓਰੀਗਾਮੀ ਮੁਕਾਬਲੇ ਡਿਵਾਇਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਰੇਣੂ ਠਾਕੁਰ ਦੀ ਅਗਵਾਈ ਹੇਠ ਕਰਵਾਏ ਗਏ। ਜਿਸ ਵਿੱਚ ਇਲਾਕੇ ਦੇ 42 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪੰਕਜ ਕਪੂਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਜਿਊਰੀ ਵਿਚ ਕਮਲਾ ਨਹਿਰੂ ਕਾਲਜ ਫਗਵਾੜਾ ਦੇ ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਸੁਧਾਮਣੀ ਸੂਦ, ਰਾਮਗੜ੍ਹੀਆ ਕਾਲਜ ਫਗਵਾੜਾ ਦੇ ਲੈਕਚਰਾਰ ਆਫ ਫਾਈਨ ਆਰਟਸ ਮਿਸ ਸਿਮਰਿਤਾ ਕੌਰ ਅਤੇ ਮਾਸਟਰ ਆਫ ਮਾਸ ਮੀਡੀਆ ਅਤੇ ਐਨੀਮੇਸ਼ਨ ਟੈਕਨਾਲੋਜੀ ਸਾਹਿਲ ਵਰਮਾ ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ ਸ਼ਾਮਲ ਸਨ। ਜਿਨ੍ਹਾਂ ਨੇ ਬਹੁਤ ਹੀ ਕੁਸ਼ਲਤਾ ਨਾਲ ਵਿਦਿਆਰਥੀਆਂ ਦੀ ਓਰੀਗਾਮੀ ਕਲਾ ਦਾ ਨਿਰੀਖਣ ਕਰਦੇ ਹੋਏ ਜੇਤੂਆਂ ਦਾ ਐਲਾਨ ਕੀਤਾ। ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਜਲੰਧਰ ਅਤੇ ਦਯਾਨੰਦ ਮਾਡਲ ਸੀ.ਐਸ. ਸਕੂਲ ਜਲੰਧਰ, ਦੂਸਰਾ ਇਨਾਮ ਦਿੱਲੀ ਪਬਲਿਕ ਸਕੂਲ ਜਲੰਧਰ ਅਤੇ ਕੈਂਬਰਿਜ ਇੰਟਰਨੈਸ਼ਨਲ ਪਬਲਿਕ ਸਕੂਲ ਫਗਵਾੜਾ ਨੂੰ ਮਿਲਿਆ ਜਦਕਿ ਤੀਸਰਾ ਇਨਾਮ ਆਰਮੀ ਪਬਲਿਕ ਸਕੂਲ ਜਲੰਧਰ ਅਤੇ ਐਮ.ਡੀ. ਦਯਾਨੰਦ ਮਾਡਲ ਸਕੂਲ, ਜਲੰਧਰ ਨੂੰ ਦਿੱਤਾ ਗਿਆ ਕੰਸੋਲੇਸ਼ਨ ਅਵਾਰਡ ਲਈ ਡੀ.ਆਰ.ਵੀ. ਡੀ.ਏ.ਵੀ ਸੈਨਟੇਨਰੀ ਪਬਲਿਕ ਸਕੂਲ ਫਿਲੌਰ ਦੀ ਚੋਣ ਕੀਤੀ ਗਈ। ਸਕੂਲ ਦੇ ਚੇਅਰਮੈਨ ਪੰਕਜ ਕਪੂਰ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ। ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਜਿਊਰੀ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ਼, ਵਿਦਿਆਰਥੀ ਅਤੇ ਪਤਵੰਤੇ ਹਾਜ਼ਰ ਸਨ।