You are currently viewing ਗੰਨੇ ਦੀ ਅਦਾਇਗੀ ਸਮੇਤ ਹੋਰ ਮੰਗਾਂ ‘ਤੇ ਕਿਸਾਨਾਂ ਦੀ CM ਭਗਵੰਤ ਮਾਨ ਨਾਲ ਬਣੀ ਸਹਿਮਤੀ, ਕੱਲ ਦਾ ਧਰਨਾ ਮੁਲਤਵੀ

ਗੰਨੇ ਦੀ ਅਦਾਇਗੀ ਸਮੇਤ ਹੋਰ ਮੰਗਾਂ ‘ਤੇ ਕਿਸਾਨਾਂ ਦੀ CM ਭਗਵੰਤ ਮਾਨ ਨਾਲ ਬਣੀ ਸਹਿਮਤੀ, ਕੱਲ ਦਾ ਧਰਨਾ ਮੁਲਤਵੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਸਾਨਾਂ ਨਾਲ ਮੀਟਿੰਗ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕੇ ਇਹ ਮੀਟਿੰਗ 4 ਘੰਟੇ ਚੱਲੀ ਹੈ। ਇਸ ਦੌਰਾਨ ਕਿਸਾਨਾਂ ਨੇ ਗੰਨੇ ਦੀ ਅਦਾਇਗੀ , ਸਰਹੱਦੀ ਖੇਤਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ, pspcl ਨਾਲ ਕੁਝ ਹੋਰ ਮੁੱਦੇ ਉਠਾਏ ਗਏ ਸਨ।

ਭਗਵੰਤ ਮਾਨ ਨੇ ਦੱਸਿਆ ਕੇ ਬਹੁਤ ਸਾਰੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ , ਜਿਵੇਂ ਕਿ ਆਰ.ਪੀ.ਐਫ। ਅਸੀਂ ਮ੍ਰਿਤਕ 292 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਚੁੱਕੇ ਹਾਂ ਅਤੇ ਬਾਕੀਆਂ ਨੂੰ ਜਲਦੀ ਮਿਲ ਜਾਵੇਗਾ। ਅਜਿਹੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਵੀ ਅਗਸਤ ਤੱਕ ਦਿੱਤਾ ਜਾਣਾ ਬਾਕੀ ਹੈ।
294.98 ਕਰੋੜ ਸਰਕਾਰ ਵੱਲ ਗੰਨੇ ਦੀ ਅਦਾਇਗੀ ਹੈ। ਅਸੀਂ ਪਹਿਲਾਂ ਹੀ ਰੁਪਏ ਦਾ ਭੁਗਤਾਨ ਕਰ ਚੁੱਕੇ ਹਾਂ। ਗੰਨੇ ਦੀ ਅਦਾਇਗੀ ਵਜੋਂ 100 ਕਰੋੜ, ਬਾਕੀ ਦਾ ਭੁਗਤਾਨ 2 ਕਿਸ਼ਤਾਂ ਵਿੱਚ ਕੀਤਾ ਜਾਵੇਗਾ। 7 ਸਤੰਬਰ ਤੋਂ ਪਹਿਲਾਂ ਕਿਸਾਨਾਂ ਨੂੰ ਪੇਅਮੈਂਟ ਕੀਤੀ ਜਾਵੇਗੀ। 15 ਸਤੰਬਰ ਤੱਕ 100 ਕਰੋੜ ਦਾ ਭੁਗਤਾਨ ਕੀਤਾ ਜਾਵੇਗਾ।