ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ 3 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਬੈਂਸ ਨੇ ਅੱਜ ਹੀ ਕੋਰਟ ‘ਚ ਕੀਤਾ ਸੀ ਸਰੰਡਰ।ਸਾਬਕਾ MLA ਸਿਮਰਜੀਤ ਬੈਂਸ ਨੇ ਲੁਧਿਆਣਾ ਕੋਰਟ ‘ਚ ਸਰੰਡਰ ਕੀਤਾ ਹੈ।ਬੈਂਸ ‘ਤੇ ਇਕ ਵਿਧਵਾ ਔਰਤ ਨਾਲ ਜਬਰ-ਜ਼ਿਨਾਹ ਦੇ ਇਲਜ਼ਾਮ ਹਨ।
ਬੈਂਸ ਨੂੰ ਇਸ ਮਾਮਲੇ ‘ਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਉਸਨੂੰ ਲਗਾਤਾਰ ਲੱਭ ਰਹੀ ਸੀ। ਅੱਜ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਆਤਮ-ਸਮਰਪਣ ਕਰ ਦਿੱਤਾ ਗਿਆ ਹੈ।ਬੈਂਸ ਅਤੇ ਛੇ ਹੋਰਾਂ ਨੂੰ ਸਥਾਨਕ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ ਅਤੇ ਲੁਧਿਆਣਾ ਪੁਲਿਸ ਨੇ ਉਨ੍ਹਾਂ ਦੇ ਲੋੜੀਂਦੇ ਪੋਸਟਰ ਜਾਰੀ ਕੀਤੇ ਸਨ।
ਇਹੀ ਨਹੀਂ ਬੈਂਸ ਨੇ ਸੋਸ਼ਲ ਮੀਡੀਆ ਪੋਸਟ ਵੀ ਪਾਈ ਹੈ, ਜਿਸ ‘ਚ ਲਿਖਿਆ ਹੈ, ”ਪਹਿਲਾਂ ਵੀ ਕਿਹਾ ਅਤੇ ਕਿਹਾ ਹੈ।” ਸਾਨੂੰ ਮਾਣਯੋਗ ਅਦਾਲਤ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ। ਅਦਾਲਤ ਦੇ ਹੁਕਮਾਂ ਤਹਿਤ ਅੱਜ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ‘ਚ ਆਤਮ ਸਮਰਪਣ ਕਰ ਦਿੱਤਾ। ਕੋਰਟ.. ਗਿਆ ਤੇ ਜੋ ਵੀ ਸੱਚ ਹੈ… ਬਹੁਤ ਜਲਦ ਸਭ ਦੇ ਸਾਹਮਣੇ ਆ ਜਾਵੇਗਾ… ਲੋਕ ਇਨਸਾਫ ਪਾਰਟੀ।
ਕੀ ਹੈ ਮਾਮਲਾ
ਸਾਲ 2021 ‘ਚ ਵਿਧਵਾ ਔਰਤ ਦੀ ਸ਼ਿਕਾਇਤ ‘ਤੇ ਥਾਣਾ ਡਵੀਜ਼ਨ ਨੰ. 6 ਦੀ ਪੁਲਿਸ ਵੱਲੋਂ ਅਦਾਲਤ ਦੇ ਹੁਕਮਾਂ ‘ਤੇ ਵਿਧਾਇਕ ਬੈਂਸ ਅਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।