ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਚੰਡੀਗੜ੍ਹ ਵਿਖੇ ਵਿਆਹ ਕਰਨਗੇ। ਉਹ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਨਗੇ। ਇਸ ਖੁਸ਼ੀ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਾਮਲ ਹੋਣਗੇ। 48 ਸਾਲਾ ਭਗਵੰਤ ਮਾਨ ਕੱਲ੍ਹ ਵੀਰਵਾਰ ਨੂੰ ਵਿਆਹ ਕਰਵਾਉਣਗੇ।
ਪੇਸ਼ੇ ਵੱਜੋਂ ਡਾਕਟਰ ਗੁਰਪ੍ਰੀਤ ਕੌਰ ਉਨ੍ਹਾਂ ਦੇ ਜੀਵਨ ਸਾਥੀ ਹੋਣਗੇ। ਮੁੱਖ ਮੰਤਰੀ ਦੇ ਵਿਆਹ ਦਾ ਚੰਡੀਗੜ੍ਹ ਦੇ ਵਿੱਚ ਇਕ ਛੋਟਾ ਪ੍ਰੋਗਰਾਮ ਰੱਖਿਆ ਗਿਆ ਹੈ, ਸਮਾਗਮ ਵਿੱਚ ਪਰਿਵਾਰਕ ਮੈਂਬਰ ਹਿੱਸਾ ਲੈਣਗੇ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਹਨ।
ਮੀਡੀਆ ਰਿਪੋਰਟ ਮੁਤਾਬਿਕ ਭਗਵੰਤ ਮਾਨ ਦੀ ਮਾਂ ਨੇ ਡਾਕਟਰ ਗੁਰਪ੍ਰੀਤ ਕੌਰ ਨੂੰ ਆਪਣੀ ਨੂੰਹ ਵਜੋਂ ਚੁਣਿਆ ਹੈ। ਮਾਨ ਦੀ ਭੈਣ ਅਤੇ ਮਾਂ ਦੋਵੇਂ ਚਾਹੁੰਦੇ ਸਨ ਕਿ ਮਾਨ ਦੁਬਾਰਾ ਵਿਆਹ ਦੇ ਬੰਧਨ ਵਿੱਚ ਬੱਝੇ ਅਤੇ ਦੋਵਾਂ ਨੇ ਲਾੜੀ ਦੀ ਚੋਣ ਕੀਤੀ।