ਚੰਡੀਗੜ੍ਹ : ਮੁਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਚ ਧਮਾਕੇ ਨੂੰ ਲੈ ਕੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਸੂਤਰ ਮਤਾਬਿਕ ਨਿਸ਼ਾਨੇ ‘ਤੇ OCCU ਟੀਮ ਦੇ ਵੱਡੇ ਅਫ਼ਸਰ ਸੀ। ਇੰਟੈਲੀਜੈਂਸ ਹੈੱਡਕੁਆਰਟਰ ‘ਚ OCCU ਟੀਮ ਦੇ ਵੱਡੇ ਅਫ਼ਸਰ ਬੈਠਦੇ ਹਨ। ਧਮਾਕੇ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਗਈ। ਦਹਿਸ਼ਤਗਰਦਾਂ ਨੇ ਅਫ਼ਸਰਾਂ ਦੇ ਆਉਣ-ਜਾਣ ਤੱਕ ਦੀ ਜਾਣਕਾਰੀ ਜੁਟਾਈ ਗਈ।
ਸੂਤਰਾਂ ਮੁਤਾਬਿਕ ਰੇਕੀ ਤੋਂ ਬਾਅਦ ਹੀ RPG ਨਾਲ ਅਟੈਕ ਕੀਤਾ ਗਿਆ। ਹਮਲਾਵਰ ਸਵਿਫਟ ਕਾਰ ‘ਤੇ ਆਏ ਸੀ। ਟਾਰਗੇਟ ਵਾਲੀ ਜਗ੍ਹਾ ਦੀ ਵੀ ਰੇਕੀ ਕੀਤੀ ਗਈ। ਸ਼ਾਮ ਕਰੀਬ 7:45 ਦੇ ਆਸ ਪਾਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਧਮਾਕੇ ਤੋਂ ਬਾਅਦ ਦਹਿਸ਼ਤਗਰਦ ਫਰਾਰ ਹੋ ਗਏ।
ਮੁਹਾਲੀ ਅਟੈਕ ਦੀ ਜਾਂਚ ‘ਚ ਆਈ ਤੇਜ਼ੀ
ਸੂਤਰਾਂ ਅਨੁਸਾਰ ਪੁਲਿਸ ਨੇ ਸਟੇਟ ਇੰਟੈਲੀਜੈਂਸ ਦਫ਼ਤਰ ਦੇ ਆਸ-ਪਾਸ ਲੱਗੇ ਮੋਬਾਈਲ ਟਾਵਰ ਤੋਂ ਕਰੀਬ 7000 ਮੋਬਾਈਲਾਂ ਦਾ ਡੰਪ ਡਾਟਾ ਚੁੱਕ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਦਾ ਡਾਟਾ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਟੀਮ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਅੱਤਵਾਦੀ ਸਾਜ਼ਿਸ਼ ਨਾਲ ਜੁੜ ਰਹੇ ਤਾਰ !
-ਇੰਟੈਲੀਜੈਂਸ ਹੈੱਡਕੁਆਰਟਰ ਨੂੰ ਤਬਾਹ ਕਰਨਾ ਮਕਸਦ ਹੋ ਸਕਦਾ ਹੈ।
-RPG ਦਾ ਇਸਤੇਮਾਲ ਦਹਿਸ਼ਤਗਰਦੀ ਵਾਰਦਾਤਾਂ ‘ਚ ਹੁੰਦਾ ਹੈ।
-ਅਕਸਰ ਅੱਤਵਾਦੀ ਹਮਲਾ ਫੌਜ ਜਾਂ ਪੁਲਿਸ ਹੈੱਡਕੁਆਰਟਰ ਦੇ ਨੇੜੇ ਹੁੰਦਾ ਹੈ।
-ਸਰਕਾਰੀ ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ ਮਕਸਦ।
-ਪਾਕਿ ਨਾਲ ਸਟੇ ਇਲਾਕਿਆਂ ‘ਚ ਕਈ ਦਿਨਾਂ ਤੋਂ ਡ੍ਰੋਨ ਦੀ ਹਲਚਲ ਦੇਖੀ ਗਈ।
ਕੀ ਹੁੰਦਾ ਹੈ RPG ?
-ਰਾਕੇਟ ਪ੍ਰੋਪੇਲਡ ਗ੍ਰੇਨੇਡ: ਇੱਕ ਪੋਰਟੇਬਲ ਲਾਂਚਰ।
-ਇਸ ਤੋਂ ਗ੍ਰੇਨੇਡ ਦਾਗਿਆ ਜਾਂਦਾ ਹੈ।
-ਬਖ਼ਤਰਬੰਦ ਗੱਡੀ, ਟੈਂਕ, ਹੈਲੀਕੌਪਟਰ ਨੂੰ ਉਡਾਇਆ ਜਾ ਸਕਦਾ ਹੈ।
-ਮੋਢੇ ‘ਤੇ ਰੱਖ ਕੇ ਦਾਗਿਆ ਜਾਣ ਵਾਲਾ ਹਥਿਆਰ।
-ਇਸਦੀ ਰੇਂਜ 700 ਮੀਟਰ ਦੇ ਕਰੀਬ ਹੁੰਦੀ ਹੈ।
-ਜ਼ਿਆਦਾਤਰ RPG ਨੂੰ ਇੱਕ ਵਿਅਕਤੀ ਚੁੱਕ ਕੇ ਚਲਾ ਸਕਦਾ ਹੈ।
ਮੁਹਾਲੀ ਅਟੈਕ ਦੀਆਂ 10 ਵੱਡੀਆਂ ਗੱਲਾਂ
-ਮੁਹਾਲੀ ‘ਚ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲਾ
-ਸ਼ਾਮ 7:45 ਵਜੇ ਰਾਕੇਟ ਨਾਲ ਹਮਲਾ
-ਰਾਕੇਟ ਪ੍ਰੋਪੇਲਡ ਗ੍ਰੇਨੇਡ ਨਾਲ ਬਣਾਇਆ ਨਿਸ਼ਾਨਾ
-ਦਫ਼ਤਰ ਦੇ ਨੇੜੇ ਸੜਕ ਦੇ ਦੂਜੇ ਪਾਸਿਓਂ ਦਾਗਿਆ ਗ੍ਰੇਨੇਡ
-ਤੀਜੀ ਮੰਜ਼ਲ ਅੰਦਰ ਡਿੱਗਿਆ ਗ੍ਰੇਨੇਡ
-ਇੰਟੈਲੀਜੈਂਸ ਹੈੱਡਕੁਆਰਟਰ ਇਮਾਰਤ ਦੇ ਸ਼ੀਸ਼ੇ ਚਕਨਾਚੂਰ
-ਕਿਸੇ ਜਾਨੀ ਨੁਕਸਾਨ ਤੋਂ ਰਿਹਾ ਬਚਾਅ
-ਅੱਤਵਾਦੀ ਸਾਜ਼ਿਸ਼ ਤੋਂ ਇਨਕਾਰ ਨਹੀਂ- ਪੁਲਿਸ
-ਕਿਸੇ ਨੇ ਦੂਰ ਤੋਂ ਫਾਇਰ ਕੀਤਾ ਹੈ- DGP
-ਹਮਲੇ ਤੋਂ ਬਾਅਦ ਪੂਰਾ ਇਲਾਕਾ ਸੀਲ
ਮੁਹਾਲੀ ਅਟੈਕ ਨਾਲ ਖੜੇ ਹੋਏ ਸਵਾਲ
ਖ਼ਤਰਨਾਕ ਵਿਸਫ਼ੋਟਕ ਕਿੱਥੋਂ ਆਇਆ ?
ਇੰਟੈਲੀਜੈਂਸ ਬਿਲਡਿੰਗ ਨੇੜੇ ਕਿਵੇਂ ਆਇਆ RPG ?
ਇੰਟੈਲੀਜੈਂਸ ਹੈੱਡਕੁਆਰਟਰ ਦੀ ਸੁਰੱਖਿਆ ‘ਚ ਕੁਤਾਹੀ ?
ਇੰਟੈਲੀਜੈਂਸ ਏਜੰਸੀਆਂ ਦੀ ਨਾਕਾਮੀ ?