You are currently viewing ਪੁਲਿਸ ਵੱਲੋਂ ਸਿਮਰਜੀਤ ਬੈਂਸ ਸਣੇ ਹੋਰਾਂ ਦੇ ਭਗੌੜੇ ਵਜੋਂ ਪੋਸਟਰ ਜਾਰੀ

ਪੁਲਿਸ ਵੱਲੋਂ ਸਿਮਰਜੀਤ ਬੈਂਸ ਸਣੇ ਹੋਰਾਂ ਦੇ ਭਗੌੜੇ ਵਜੋਂ ਪੋਸਟਰ ਜਾਰੀ

ਪੁਲਿਸ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਣੇ ਕੁਝ ਹੋਰਾਂ ਦੇ ਭਗੌੜੇ ਵਜੋਂ ਪੋਸਟਰ ਜਾਰੀ ਕੀਤੇ ਹਨ। ਲੁਧਿਆਣਾ ਪੁਲਿਸ ਥਾਣੇ ਤੇ ਬੈਂਸ ਦੇ ਘਰ ਅੱਗੇ ਇਹ ਪੋਸਟਰ ਲਾਏ ਗਏ ਹਨ।

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਬਲਾਤਕਾਰ ਮਾਮਲੇ ਨੂੰ ਲੈ ਕੇ ਕਈ ਵਾਰ ਅਦਾਲਤ ਵਿੱਚ ਨਹੀਂ ਪਹੁੰਚੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਸਿਮਰਜੀਤ ਸਿੰਘ ਬੈਂਸ ਸਣੇ ਹੋਰਾਂ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲਿਸ ਨੇ ਇਨ੍ਹਾਂ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਅਧਿਕਾਰੀਆਂ ਦੇ ਨੰਬਰ ਵੀ ਜਾਰੀ ਕੀਤੇ ਹਨ।

ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਦਰਜ ਹੋਏ ਬਲਾਤਕਾਰ ਦੇ ਕੇਸ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ। ਵਿਧਾਇਕ ਬੈਂਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।

ਦਸੰਬਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਪੁਲਿਸ ਕਮਿਸ਼ਨਰ ਨੂੰ ਇਸ ਉਤੇ ਠੋਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਹੁਣ ਪੁਲਿਸ ਨੇ ਬੈਂਸ ਸਣੇ ਹੋਰਾਂ ਮੁਲਜ਼ਮਾਂ ਦੇ ਭਗੌੜੇ ਵਜੋਂ ਪੋਸਟਰ ਜਾਰੀ ਕੀਤੇ ਹਨ।