You are currently viewing ਨਸ਼ਾ ਤਸਕਰਾਂ ਤੇ ਕੱਸੀ ਜਾਵੇਗੀ ਨਕੇਲ ,  ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ : ਜਤਿੰਦਰ ਕੁਮਾਰ

ਨਸ਼ਾ ਤਸਕਰਾਂ ਤੇ ਕੱਸੀ ਜਾਵੇਗੀ ਨਕੇਲ , ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ : ਜਤਿੰਦਰ ਕੁਮਾਰ

ਫਗਵਾੜਾ 

ਥਾਣਾ ਸਤਨਾਮਪੁਰਾ ਦੇ ਨਵ ਨਿਯੁਕਤ SHO ਜਤਿੰਦਰ ਕੁਮਾਰ ਨੇ ਅਪਣਾ ਚਾਰਜ ਸੰਭਾਲ ਕੰਮਕਾਜ ਸ਼ੂਰੁ ਕਰ ਦਿੱਤਾ ਹੈ ਜਤਿੰਦਰ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ੲਲਾਕੇ ਦੇ ਲੋਕਾਂ ਨੂੰ ਪੂਰਾ ਇੰਨਸਾਫ ਮਿਲੇਗਾ ਪੁਲਸ ਨੂੰ ਗਲਤ ਅਨਸਰਾਂ ਦੀ ਇਤਲਾਹ ਮਿਲਦੇ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਕਰਕੇ ਸਾਨੂੰ ਸੱਚੀ ਇਤਲਾਹ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਸਬ ਡਵੀਜ਼ਨ ਫਗਵਾੜਾ ਵਿਖੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਤੇ ਲੋਕਾਂ ਦੀ ਸੁਰੱਖਿਆ ਹਰ ਹਾਲਤ ਵਿੱਚ ਯਕੀਨੀ ਬਣਾੲੀ ਜਾਵੇਗੀ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਚੋਰੀ ਦੀਆ ਵਾਰਦਾਤਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਉੱਪਰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ