You are currently viewing ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਰਜ਼ਿ: ਅਤੇ ਪੰਜਾਬ ਰੇਡਿਓ ਲੰਡਨ ਵੱਲੋਂ ਕਰਵਾਇਆ ਗਿਆ, ਵਿਦਿਆਰਥੀਆਂ ਦੀ ਪੜਾਈ ਨਾਲ ਸਬੰਧਿਤ ਸਲਾਨਾ ‘ਅੱਖਾਂ ਦੇ ਤਾਰੇ’ ਪ੍ਰੋਜੈਕਟ

ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਰਜ਼ਿ: ਅਤੇ ਪੰਜਾਬ ਰੇਡਿਓ ਲੰਡਨ ਵੱਲੋਂ ਕਰਵਾਇਆ ਗਿਆ, ਵਿਦਿਆਰਥੀਆਂ ਦੀ ਪੜਾਈ ਨਾਲ ਸਬੰਧਿਤ ਸਲਾਨਾ ‘ਅੱਖਾਂ ਦੇ ਤਾਰੇ’ ਪ੍ਰੋਜੈਕਟ

ਫਗਵਾੜਾ, 27 ਅਪ੍ਰੈਲ 

ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਰਜ਼ਿ: ਅਤੇ ਪੰਜਾਬ ਰੇਡਿਓ ਲੰਡਨ ਵੱਲੋਂ ਆਰਗਨਾਈਜੇਸ਼ਨ ਦੇ ਸੰਸਥਾਪਕ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਦੀ ਅਗਵਾਈ ਅਤੇ ਪੰਜਾਬ ਰੇਡਿਓ ਲੰਡਨ ਦੇ ਐਮ.ਡੀ ਸੁਰਜੀਤ ਸਿੰਘ ਘੁੰਮਣ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਦੀ ਪੜਾਈ ਨਾਲ ਸਬੰਧਿਤ ਸਲਾਨਾ ‘ਅੱਖਾਂ ਦੇ ਤਾਰੇ’ ਪ੍ਰੋਜੈਕਟ ਕਰਵਾਇਆ ਗਿਆ। ਇਸ ਨੂੰ ਲੈ ਕੇ ਨਗਰ ਨਿਗਮ ਫਗਵਾੜਾ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਤਹਿਸੀਲਦਾਰ ਫਗਵਾੜਾ ਨਵਦੀਪ ਭੋਗਲ ਬਤੌਰ ਮੁੱਖ ਮਹਿਮਾਨ ਵਜ਼ੋਂ ਸ਼ਾਮਿਲ ਹੋਏ ਜਦਕਿ ਡੀ.ਐੱਸ.ਪੀ ਫਗਵਾੜਾ ਏ.ਆਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਐੱਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ਼, ਅਮਰਜੀਤ ਸਿੰਘ ਸੰਧੂ, ਹਰਜਿੰਦਰ ਸਿੰਘ ਵਿਰਕ, ਗਾਇਕ ਮੰਗੀ ਮਾਹਲ, ਮਲਕੀਅਤ ਸਿੰਘ ਰਘਵੋਤਰਾ, ਰਮੇਸ਼ ਸਚਦੇਵਾ, ਸਰਵਣ ਸਿੰਘ ਕੁਲਾਰ, ਸੁਖਦੇਵ ਸਿੰਘ, ਪੰਕਜ ਚਾਵਲਾ, ਦਵਿੰਦਰ ਕੁਲਥਮ ਅਤੇ ਅਵਤਾਰ ਸਿੰਘ ਮੰਡ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।

ਸਮਾਗਮ ਵਿਚ ਪਹੁੰਚਣ ‘ਤੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਹਰਮਿੰਦਰ ਸਿੰਘ ਬਸਰਾ, ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਦੇ ਮੈਂਬਰਾਂ ਅਤੇ ਪੰਜਾਬ ਰੇਡਿਓ ਲੰਡਨ ਦੇ ਐਮ.ਡੀ ਸੁਰਜੀਤ ਸਿੰਘ ਘੁੰਮਣ ਵੱਲੋਂ ਫੁੱਲਾਂ ਦੇ ਬੁੱਕੇ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਆਪਣੇ ਸਮਾਜ ਸੇਵਾ ਦੇ ਕੰਮਾਂ ਦੀ ਲੜੀ ਦੇ ਤਹਿਤ ਆਰਨਾਈਜੇਸ਼ਨ ਅਤੇ ਪੰਜਾਬ ਰੇਡਿਓ ਲੰਡਨ ਵੱਲੋਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ, ਸਟੇਸ਼ਨਰੀ, ਵਰਦੀਆਂ ਅਤੇ ਸਕੂਲ ਫੀਸ ਦਿੱਤੀ ਗਈ।ਆਏ ਮਹਿਮਾਨਾਂ ਨੇ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਅਤੇ ਪੰਜਾਬ ਰੇਡਿਓ ਲੰਡਨ ਵੱਲੋਂ ਕੀਤੇ ਇਸ ਨੇਕ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆ ਆਰਗਨਾਈਜੇਸ਼ਨ ਅਤੇ ਪੰਜਾਬ ਰੇਡਿਓ ਲੰਡਨ ਨੂੰ ਸਮਾਜ ਸੇਵਾ ਦੇ ਕੰਮਾਂ ਲਈ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ।ਇਸ ਦੇ ਨਾਲ ਹੀ ਉਨ੍ਹਾਂ ਬੱਚਿਆ ਨੂੰ ਪੜਾਈ ਵਿਚ ਵੱਧ ਤੋਂ ਵੱਧ ਮੇਹਨਤ ਕਰਕੇ ਆਪਣੇ ਦੇਸ਼ ਅਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਆ। ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਬੱਚਿਆ ਨੇ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਅਤੇ ਪੰਜਾਬ ਰੇਡਿਓ ਲੰਡਨ ਵੱਲੋਂ ਉਨ੍ਹਾਂ ਵਾਸਤੇ ਕੀਤੇ ਇਸ ਉੱਦਮ ਲਈ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਅਤੇ ਪੰਜਾਬ ਰੇਡਿਓ ਲੰਡਨ ਦਾ ਤਹਿ ਦਿਲੋ ਧੰਨਵਾਦ ਕੀਤਾ।ਅੰਤ ਵਿਚ ਆਰਗਨਾਈਜੇਸ਼ਨ ਦੇ ਸੰਸਥਾਪਕਾ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਨੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਸਮਾਗਮ ਵਿਚ ਪਹੁੰਚਣ ‘ਤੇ ਧੰਨਵਾਦ ਕਰਦਿਆ ਭਵਿੱਖ ਵਿਚ ਵੀ ਇਸੇ ਤਰਾਂ ਸਮਾਜ ਸੇਵਾ ਦੇ ਕੰਮ ਜਾਰੀ ਰੱਖਣ ਦਾ ਵਚਨ ਦੁਹਰਾਇਆ।ਸਟੇਜ ਸਕੱਤਰ ਦੀ ਭੂਮਿਕਾ ਹਰਜਿੰਦਰ ਗੋਗਨਾ ਨੇ ਅਦਾ ਕੀਤੀ। ਇਸ ਮੌਕੇ ਆਰਗਨਾਈਜੇਸ਼ਨ ਦੇ ਪ੍ਰਧਾਨ ਅਮਿਤ ਸ਼ੁਕਲਾ ਬਿੱਲਾ ਪ੍ਰਭਾਕਰ, ਹਰਿੰਦਰ ਕੌਰ ਸੇਠੀ, ਮਨਪ੍ਰੀਤ ਕੌਰ ਧਾਮੀ,ਹੈਪੀ ਹੈਲਨ, ਵਿਕਾਸ ਥਾਪਰ, ਨਵੀਨ ਬਜਾਜ, ਦੇਵ ਸ਼ਰਮਾ, ਬੱਲੂ ਵਾਲੀਆ, ਜਗਜੀਤ ਚਾਨਾ, ਆਸ਼ੂ ਬਸਰਾ, ਗੋਪੀ ਜੌਹਲ, ਪ੍ਰੋ. ਮਨਜੀਤ ਸਿੰਘ, ਅਜੀਤ ਸਿੰਘ, ਹਰੀਪਾਲ ਸਿੰਘ, ਅਮਿਤ ਓਹਰੀ, ਚਰਨਜੀਤ ਸਿੰਘ, ਸਾਹਿਲ ਗਾਭਾ, ਟਿੰਮੀ ਨਾਰੰਗ, ਸਾਬਕਾ ਕੌਂਸਲਰ ਸਰਬਜੀਤ ਕੌਰ, ਪਰਮਜੀਤ ਕੌਰ ਕੰਬੋਜ਼, ਰੀਨਾ ਖੋਸਲਾ, ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।