You are currently viewing ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ ਨੇ ਸਕੂਲੀ ਬੱਚਿਆਂ ਨੂੰ ਕੀਤੀ ਸਟੇਸ਼ਨਰੀ ਦੀ ਵੰਡ

ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ ਨੇ ਸਕੂਲੀ ਬੱਚਿਆਂ ਨੂੰ ਕੀਤੀ ਸਟੇਸ਼ਨਰੀ ਦੀ ਵੰਡ

ਫਗਵਾੜਾ 26 ਅਪ੍ਰੈਲ

ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ (ਰਜਿ.) ਮੁਹੱਲਾ ਪ੍ਰੇਮਪੁਰਾ ਵਲੋਂ ਸਭਾ ਦੇ ਪ੍ਰਧਾਨ ਵਿਨੋਦ ਖੰਨਾ ਦੀ ਅਗਵਾਈ ਹੇਠ ਅਤੇ ਸਮਾਜ ਸੇਵਕ ਨਰੇਸ਼ ਕੈਲੇ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਪ੍ਰੇਮਪੁਰਾ ਦੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨ ਤੇ ਪੈਨਸਲਾਂ ਦੀ ਵੰਡ ਕੀਤੀ ਗਈ। ਇਸ ਮੌਕੇ ਵਿਨੋਦ ਖੰਨਾ, ਜਸਵੀਰ ਸਿੰਘ ਬੰਗਾ ਅਤੇ ਦਲਜੀਤ ਸਿੰਘ ਬੱਧਣ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਤ ਕਰਨ ਲਈ ਅਗਾਂਹ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਉਹਨਾਂ ਇਸ ਉਪਰਾਲੇ ਵਿਚ ਵਢਮੁੱਲੁਾ, ਯੋਗਦਾਨ ਪਾਉਣ ਲਈ ਨਰੇਸ਼ ਕੈਲੇ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਸਕੂਲ ਦੀ ਹੈੱਡ ਟੀਚਰ ਮੈਡਮ ਸੁਰਜਨ ਨੇ ਸਮੂਹ ਮਹਿਮਾਨਾਂ ਦਾ ਸਕੂਲ ਵਿਖੇ ਪੁੱਜਣ ਤੇ ਸਵਾਗਤ ਕਰਦਿਆਂ ਇਸ ਨੇਕ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ੍ਰੀਮਤੀ ਪਰਮਿੰਦਰ ਪਾਲ ਕੌਰ, ਸ੍ਰੀਮਤੀ ਕਮਲਜੋਤ ਕੌਰ, ਅੰਜੂ ਸ਼ਰਮਾ ਸਮੇਤ ਸਕੂਲ ਸਟਾਫ ਅਤੇ ਵਿਦਿਆਰਥੀ ਹਾਜਰ ਸਨ।