ਫਗਵਾੜਾ 21 ਮਈ
ਫਗਵਾੜਾ ਦੇ ਆਕਸਫੋਰਡ ਇੰਸਟੀਚਿਊਟ ਆਫ ਪ੍ਰੋਫੈਸ਼ਨਲਜ਼ ਨੂੰ ਆਈ.ਡੀ.ਪੀ. ਵਲੋਂ ਥ੍ਰੀ ਸਟਾਰ ਬੈਸਟ ਬਿਜਨੇਸ ਪਾਰਟਨਰ ਅਵਾਰਡ 2021-22 ਨਾਲ ਨਵਾਜਿਆ ਗਿਆ ਹੈ। ਆਈ.ਡੀ.ਪੀ. ਜੋ ਕਿ ਵੱਖ ਵੱਖ ਦੇਸ਼ਾਂ ’ਚ ਸਿੱਖਿਆ ਅਤੇ ਇਮੀਗ੍ਰੇਸ਼ਨ ਦੇ ਇੱਛੁਕ ਵਿਦਿਆਰਥੀਆਂ ਦਾ ਆਈਲਟਸ ਟੈਸਟ ਲੈਂਦੀ ਹੈ, ਉਸ ਸੰਸਥਾ ਵਲੋਂ ਆਕਸਫੋਰਡ ਇੰਸਟੀਚਿਊਟ ਨੂੰ ਆਈਲਟਸ ਦੀ ਉੱਚ ਪੱਧਰੀ ਤਿਆਰੀ, ਸਾਲ ਭਰ ਵਿਚ ਆਈਲਟਸ ਦੇ ਪ੍ਰੀਖਿਆਰਥੀਆਂ ਦੀ ਗਿਣਤੀ ਅਤੇ ਆਉਟ ਸਟੈਂਡਿੰਗ ਬਿਜਨਸ ਪਰਫੋਰਮੈਂਸ ਦੇ ਅਧਾਰ ਤੇ ਇਸ ਅਵਾਰਡ ਲਈ ਚੁਣਿਆ ਗਿਆ। ਇਹ ਅਵਾਰਡ ਆਕਸਫੋਰਡ ਇੰਸਟੀਚਿਊਟ ਦੇ ਡਾਇਰੈਕਟਰ ਮੁਕੇਸ਼ ਭਾਟੀਆ ਅਤੇ ਪਿੰਕੀ ਭਾਟੀਆ ਨੇ ਜਲੰਧਰ ਦੇ ਹੋਟਲ ਬੈਸਟ ਵੈਸਟਰਨ ਪਲਸ ਵਿਖੇ ਆਯੋਜਿਤ ਨੌਂਵੀ ਸਲਾਨਾ ਪਾਰਟਨਰਸ ਰੈਕੋਗਨੀਸ਼ਨ ਮੀਟ 2022 ਆਈ.ਡੀ.ਪੀ. ਆਈਲੇਟਸ ਸੁਪਰ ਸਟਾਰ ਸਰਕਲ ਦੌਰਾਨ ਵਿਸ਼ਾਲ ਗੁਪਤਾ ਡਾਇਰੈਕਟਰ ਆਈਲਟਸ ਓਪਰੇਸ਼ਨ ਹੈਡ ਇੰਡੀਆ ਤੇ ਰਿਜਨਲ ਲੀਡ (ਸਾਊਥ ਏਸ਼ੀਆ) ਅਤੇ ਇੰਦਰਪ੍ਰੀਤ ਸਿੰਘ ਆਈਲਟਸ ਐਡਮਿਨਿਸਟ੍ਰੇਟਰ ਤੋਂ ਇਲਾਵਾ ਟੈਸਟ ਸੈਂਟਰ ਮੈਨੇਜਰ ਆਈ.ਡੀ.ਪੀ. ਐਜੁਕੈਸ਼ਨਲ ਇੰਡੀਆ ਪ੍ਰਾ.ਲਿ. ਦੇ ਹੱਥੋਂ ਪ੍ਰਾਪਤ ਕਰਨ ਉਪਰੰਤ ਫਗਵਾੜਾ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਅੱਠਵੀਂ ਸਲਾਨਾ ਮੀਟ ਸਾਲ 2019 ਵਿਚ ਹੋਈ ਸੀ ਅਤੇ ਉਸ ਸਮੇਂ ਆਕਸਫੋਰਡ ਇੰਸਟੀਚਿਊਟ ਨੂੰ ਅਚੀਵਰ ਆਫ ਦਿ ਈਅਰ ਇੰਡੀਆ ਬਿਜਨੇਸ ਪਾਰਟਨਰ 2018-19 ਅਵਾਰਡ ਪ੍ਰਦਾਨ ਕੀਤਾ ਗਿਆ ਸੀ। ਫਿਰ ਕੋਵਿਡ-19 ਦੀ ਵਜ੍ਹਾ ਨਾਲ ਪਿਛਲੇ ਦੋ ਸਾਲ ਰੈਕੋਗਨੀਸ਼ਨ ਮੀਟ ਮੁਅਤਲ ਰਹੀ ਸੀ। ਇਸ ਸਾਲ ਬੀਤੀ 21 ਅਪ੍ਰੈਲ ਨੂੰ ਹੋਈ 2021-22 ਦੀ ਨੌਂਵੀ ਰੈਕੋਗਨੀਸ਼ਨ ਮੀਟ ‘ਚ ਪੰਜਾਬ ਭਰ ਦੇ ਇੰਸਟੀਚਿਊਟਾਂ ਨੇ ਹਿੱਸਾ ਲਿਆ। ਜਿਹਨਾਂ ਵਿਚ ਫਗਵਾੜਾ ਦੇ ਆਕਸਫੋਰਡ ਨੂੰ ਬੈਸਟ ਬਿਜਨਸ ਪਾਰਟਨਰ ਦਾ ਅਵਾਰਡ ਹਾਸਲ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਇੱਥੇ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2012 ਅਤੇ 2014 ਵਿਚ ਜਿੱਥੇ ਇੰਸਟੀਚਿਊਟ ਨੂੰ ਬੈਸਟ ਰੀਜਨਲ ਬਿਜਨੇਸ ਪਾਰਟਨਰ ਅਵਾਰਡ ਜਿੱਤਣ ਦਾ ਮਾਣ ਹਾਸਲ ਹੋਇਆ ਉੱਥੇ ਹੀ ਸਾਲ 2015 ਵਿਚ ਬੈਸਟ ਬਿਜਨਸ ਗ੍ਰੋਥ ਪਾਰਟਨ ਅਵਾਰਡ ਪੰਜਾਬ ਅਤੇ ਸਾਲ 2016 ਵਿਚ ਬੈਸਟ ਬਿਜਨਸ ਪਾਰਟਨਰ ਅਵਾਰਡ ਪੰਜਾਬ ਤੋਂ ਇਲਾਵਾ ਥ੍ਰੀ ਸਟਾਰ ਇੰਡੀਆ ਬੈਸਟ ਬਿਜਨੇਸ ਪਾਰਟਨਰ ਅਵਾਰਡ 2017-18 ਨਾਲ ਸਨਮਾਨਿਆ ਜਾ ਚੁੱਕਾ ਹੈ। ਇਸ ਤਰ੍ਹਾਂ ਇਹ ਅਦਾਰਾ ਪਿਛਲੇ ਕਰੀਬ 11 ਸਾਲ ਤੋਂ ਲਗਾਤਾਰ ਮਿਆਰੀ ਸਿੱਖਿਆ ਪ੍ਰਦਾਨ ਕਰਦਾ ਹੋਇਆ ਅਵਾਰਡ ਜੇਤੂ ਪ੍ਰਦਰਸ਼ਨ ਕਰ ਰਿਹਾ ਹੈ। ਆਈ.ਪੀ.ਡੀ. ਵਲੋਂ ਮਿਲੇ ਸਨਮਾਨ ਤੋਂ ਉਤਸ਼ਾਹਤ ਮੁਕੇਸ਼ ਭਾਟੀਆ ਨੇ ਕਿਹਾ ਕਿ ਜਦੋਂ ਵੀ ਕੋਈ ਅਵਾਰਡ ਹਾਸਲ ਹੁੰਦਾ ਹੈ ਤਾਂ ਸਿਰਫ ਆਕਸਫੋਰਡ ਇੰਸਟੀਚਿਊਟ ਹੀ ਨਹੀਂ ਬਲਕਿ ਫਗਵਾੜਾ ਸ਼ਹਿਰ ਦਾ ਨਾਮ ਵੀ ਰੋਸ਼ਨ ਹੁੰਦਾ ਹੈ। ਉਹਨਾਂ ਕਿਹਾ ਕਿ ਗਲੋਬਲ ਇਕਜੁਟਤਾ ਦੇ ਇਸ ਦੌਰ ’ਚ ਮਲਟੀਨੈਸ਼ਨਲ ਕੰਪਨੀਆਂ ਅਤੇ ਬਿਜਨੇਸ ਦੇ ਆਕਾਰ ਵਧਣ ਨਾਲ ਪ੍ਰਾਪਤ ਹੋਣ ਵਾਲੇ ਸੁਨਹਿਰੀ ਮੌਕਿਆਂ ਦਾ ਲਾਭ ਉਠਾਉਣ ਦੇ ਯੋਗ ਬਨਾਉਣ ਲਈ ਵਿਦਿਆਰਥੀਆਂ ਨੂੰ ਆਈਲਟਸ ਦੀ ਉੱਚ ਪੱਧਰੀ ਤਿਆਰੀ ਕਰਵਾਉਣਾ ਹੀ ਆਕਸਫੋਰਡ ਇੰਸਟੀਚਿਊਟ ਦਾ ਉਦੇਸ਼ ਹੈ ਜਿਸ ਪ੍ਰਤੀ ਉਹ ਖੁਦ ਅਤੇ ਉਹਨਾਂ ਦੇ ਅਦਾਰੇ ਦਾ ਸਮੂਹ ਸਟਾਫ ਵਚਨਬੱਧ ਹੈ।