You are currently viewing ਪੰਜਾਬ ‘ਚ ਕੋਰੋਨਾ ਅਲਰਟ, ਮਾਸਕ ਪਾਉਣ ਦੇ ਨਿਰਦੇਸ਼, ਮੰਤਰੀ ਸਿੰਗਲਾ ਬੋਲੇ- ‘ਸਾਵਧਾਨੀ ਰਖਣਾ ਜ਼ਰੂਰੀ’

ਪੰਜਾਬ ‘ਚ ਕੋਰੋਨਾ ਅਲਰਟ, ਮਾਸਕ ਪਾਉਣ ਦੇ ਨਿਰਦੇਸ਼, ਮੰਤਰੀ ਸਿੰਗਲਾ ਬੋਲੇ- ‘ਸਾਵਧਾਨੀ ਰਖਣਾ ਜ਼ਰੂਰੀ’

ਪੰਜਾਬ ‘ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੀ ਅਲਰਟ ਹੋ ਗਈ ਹੈ। ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ ਅਤੇ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਲਈ ਕਿਹਾ।

Corona alert in Punjab
Corona alert in Punjab

ਪੰਜਾਬ ਵਿੱਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ ਐਕਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ। ਮੰਗਲਵਾਰ ਨੂੰ 24 ਘੰਟਿਆਂ ਦੌਰਾਨ 21 ਨਵੇਂ ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ, ਐਕਟਿਵ ਕੇਸ ਹੁਣ 100 ਦੇ ਨੇੜੇ ਯਾਨੀ 90 ਹੋ ਗਏ ਹਨ।

ਮੰਗਲਵਾਰ ਨੂੰ ਪੰਜਾਬ ਵਿੱਚ ਸਭ ਤੋਂ ਵੱਧ 8 ਮਰੀਜ਼ ਲੁਧਿਆਣਾ ਅਤੇ 5 ਮਰੀਜ਼ ਜਲੰਧਰ ਤੋਂ ਸਾਹਮਣੇ ਆਏ। ਹਾਲਾਂਕਿ ਇੱਥੇ ਪਾਜ਼ੀਟਿਵਿਟੀ ਰੇਟ 1 ਫੀਸਦੀ ਤੋਂ ਵੀ ਘੱਟ ਹੈ। ਮੁਹਾਲੀ ਵਿੱਚ 3, ਪਠਾਨਕੋਟ ਵਿੱਚ 2 ਅਤੇ ਬਰਨਾਲਾ, ਗੁਰਦਾਸਪੁਰ, ਪਟਿਆਲਾ ਵਿੱਚ 1-1 ਮਰੀਜ਼ ਮਿਲਿਆ। ਪਠਾਨਕੋਟ ਵਿੱਚ ਸਭ ਤੋਂ ਵੱਧ ਪਾਜ਼ੀਟਿਵਿਟੀ ਰੇਟ 4.55 ਫੀਸਦੀ ਮਿਲਿਆ ਹੈ। ਮੰਗਲਵਾਰ ਨੂੰ ਪੰਜਾਬ ਵਿੱਚ ਰਾਜ ਦੀ ਪਾਜ਼ੀਟਿਵਿਟੀ ਰੇਟ 0.33% ਰਿਹਾ।

ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਨਵੇਂ ਮਰੀਜ਼ ਅਤੇ ਪਾਜ਼ੀਟਿਵ ਰੇਟ ਚਿੰਤਾ ਦਾ ਵਿਸ਼ਾ ਨਹੀਂ ਹੈ ਪਰ ਸਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ। ਫਿਲਹਾਲ ਅਜਿਹਾ ਮਾਹੌਲ ਨਹੀਂ ਹੈ। ਇਸ ਲਈ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਫਿਰ ਵੀ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਓ। ਜੇ ਜਾਣਾ ਜ਼ਰੂਰੀ ਹੋਵੇ ਤਾਂ ਮਾਸਕ ਪਾਓ। ਪੰਜਾਬ ਪਹਿਲਾਂ ਵੀ ਮਾੜੇ ਹਾਲਾਤ ਵੇਖ ਚੁੱਕਾ ਹੈ।