You are currently viewing Cristiano Ronaldo Son Died: ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਪੁੱਤਰ ਦਾ ਦਿਹਾਂਤ

Cristiano Ronaldo Son Died: ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਪੁੱਤਰ ਦਾ ਦਿਹਾਂਤ

Cristiano Ronaldo Son Died: ਮਾਨਚੈਸਟਰ ਯੂਨਾਈਟਿਡ ਸਟਾਰ ਕ੍ਰਿਸਟੀਆਨੋ ਰੋਨਾਲਡੋ (Cristiano Ronaldo)ਦੇ ਨਵਜੰਮੇ ਪੁੱਤਰ ਦਾ ਦਿਹਾਂਤ ਹੋ ਗਿਆ ਹੈ। ਰੋਨਾਲਡੋ ਨੇ 18 ਅਪ੍ਰੈਲ ਦੇਰ ਰਾਤ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਸੰਦੇਸ਼ ‘ਚ ਲਿਖਿਆ, ‘ਬਹੁਤ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਸਾਡੇ ਨਵਜੰਮੇ ਪੁੱਤਰ ਦਾ ਦਿਹਾਂਤ ਹੋ ਗਿਆ ਹੈ। ਕਿਸੇ ਵੀ ਮਾਤਾ-ਪਿਤਾ ਲਈ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਹੈ।

Cristiano Ronaldo Son Died: ਮਾਨਚੈਸਟਰ ਯੂਨਾਈਟਿਡ ਸਟਾਰ ਕ੍ਰਿਸਟੀਆਨੋ ਰੋਨਾਲਡੋ (Cristiano Ronaldo)ਦੇ ਨਵਜੰਮੇ ਪੁੱਤਰ ਦਾ ਦਿਹਾਂਤ ਹੋ ਗਿਆ ਹੈ। ਰੋਨਾਲਡੋ ਨੇ 18 ਅਪ੍ਰੈਲ ਦੇਰ ਰਾਤ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਸੰਦੇਸ਼ ‘ਚ ਲਿਖਿਆ, ‘ਬਹੁਤ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਸਾਡੇ ਨਵਜੰਮੇ ਪੁੱਤਰ ਦਾ ਦਿਹਾਂਤ ਹੋ ਗਿਆ ਹੈ। ਕਿਸੇ ਵੀ ਮਾਤਾ-ਪਿਤਾ ਲਈ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਹੈ। ਸਿਰਫ ਸਾਡੀ ਬੱਚੀ ਦਾ ਜਨਮ ਹੀ ਸਾਨੂੰ ਇਸ ਪਲ ਨੂੰ ਕੁਝ ਉਮੀਦ ਅਤੇ ਖੁਸ਼ੀ ਨਾਲ ਜੀਣ ਦੀ ਤਾਕਤ ਦਿੰਦਾ ਹੈ। ਅਸੀਂ ਸਾਰੇ ਡਾਕਟਰਾਂ ਅਤੇ ਨਰਸਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ।

ਰੋਨਾਲਡੋ ਨੇ ਲਿਖਿਆ ਕਿ ਅਸੀਂ ਇਸ ਘਟਨਾ ਤੋਂ ਪੂਰੀ ਤਰ੍ਹਾਂ ਨਿਰਾਸ਼ ਹਾਂ ਅਤੇ ਸਾਰਿਆਂ ਨੂੰ ਨਿੱਜਤਾ ਦਾ ਧਿਆਨ ਰੱਖਣ ਦੀ ਅਪੀਲ ਕਰਦੇ ਹਾਂ। ਸਾਡਾ ਪੁੱਤਰ ਸਾਡਾ ਦੂਤ ਸੀ, ਅਸੀਂ ਉਸ ਨੂੰ ਸਦਾ ਲਈ ਪਿਆਰ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਕ੍ਰਿਸਟੀਆਨੋ ਰੋਨਾਲਡੋ ਅਤੇ ਉਨ੍ਹਾਂ ਦੀ ਜੋੜੀਦਾਰ ਜੋਰਜੀਨਾ ਨੇ ਅਕਤੂਬਰ ਵਿੱਚ ਐਲਾਨ ਕੀਤਾ ਸੀ ਕਿ ਉਹ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੋਵਾਂ ਨੇ ਹਸਪਤਾਲ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ। ਇਨ੍ਹਾਂ ਦੋਵਾਂ ਬੱਚਿਆਂ ਦੀ ਡਿਲੀਵਰੀ ਸਮੇਂ ਪੁੱਤਰ ਦੀ ਮੌਤ ਹੋ ਗਈ ਹੈ, ਜਦਕਿ ਨਵਜੰਮੀ ਬੇਟੀ ਸੁਰੱਖਿਅਤ ਹੈ।

4 ਬੱਚਿਆਂ ਦਾ ਪਿਤਾ ਹੈ ਰੋਨਾਲਡੋ

ਜੌਰਜੀਨਾ ਰੋਡਰਿਗਜ਼ ਅਤੇ ਰੋਨਾਲਡੋ ਦੀ ਇੱਕ ਧੀ ਹੈ ਜਿਸਦਾ ਨਾਮ ਅਲਾਨਾ ਮਾਰਟੀਨਾ ਹੈ। ਉਸਦਾ ਜਨਮ ਨਵੰਬਰ 2017 ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਰੋਨਾਲਡੋ ਜੁੜਵਾਂ ਬੱਚਿਆਂ ਈਵਾ ਅਤੇ ਮਾਟੇਓ ਦੇ ਪਿਤਾ ਵੀ ਹਨ, ਜਿਨ੍ਹਾਂ ਦਾ ਜਨਮ ਜੂਨ 2017 ਵਿੱਚ ਸਰੋਗੇਟ ਰਾਹੀਂ ਹੋਇਆ ਸੀ। ਇਸ ਦੇ ਨਾਲ ਹੀ, ਉਸ ਦੇ ਪੁੱਤਰ ਕ੍ਰਿਸਟੀਆਨੋ ਜੂਨੀਅਰ ਦੀ ਮਾਂ ਉਸ ਦੀ ਸਾਬਕਾ ਸਾਥੀ ਹੈ, ਜਿਸ ਦੇ ਨਾਂ ਦਾ ਰੋਨਾਲਡੋ ਨੇ ਅੱਜ ਤੱਕ ਜਨਤਕ ਤੌਰ ‘ਤੇ ਖੁਲਾਸਾ ਨਹੀਂ ਕੀਤਾ ਹੈ।