ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਝੁੱਗੀ ਨੂੰ ਉਸ ਸਮੇਂ ਅੱਗ ਲਗਾ ਦਿੱਤੀ ਜਦੋਂ ਪੂਰਾ ਪਰਿਵਾਰ ਇਕੱਠੇ ਸੌਂ ਰਿਹਾ ਸੀ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਪਰਿਵਾਰ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇਨ੍ਹਾਂ ਦੀ ਪਛਾਣ ਸੁਰੇਸ਼ ਸਾਹਨੀ (55), ਉਸ ਦੀ ਪਤਨੀ ਅਰੁਣਾ ਦੇਵੀ (52), ਬੇਟੀਆਂ ਰਾਖੀ (15), ਮਨੀਸ਼ਾ (10), ਗੀਤਾ (8) ਅਤੇ ਚੰਦਾ (5) ਅਤੇ 2 ਸਾਲਾ ਪੁੱਤਰ ਸੰਨੀ ਵਜੋਂ ਹੋਈ ਹੈ।
ਪੰਜਾਬ ਦੇ ਲੁਧਿਆਣਾ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੋਂ ਦੇ ਟਿੱਬਾ ਰੋਡ ’ਤੇ ਨਗਰ ਨਿਗਮ ਦੇ ਕੂੜਾ ਡੰਪ ਯਾਰਡ ਨੇੜੇ ਬਣੀ ਝੁੱਗੀ ਵਿੱਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਸੱਤ ਜੀਅ ਝੁਲਸ ਗਏ। ਪੂਰਬੀ ਲੁਧਿਆਣਾ ਦੇ ਸਹਾਇਕ ਪੁਲਿਸ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ 19 ਅਪਰੈਲ ਨੂੰ ਦੁਪਹਿਰ ਡੇਢ ਵਜੇ ਦੇ ਕਰੀਬ ਵਾਪਰੀ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਨੇ ਤੁਰੰਤ ਅੱਗ ‘ਤੇ ਕਾਬੂ ਪਾਇਆ। ਝੌਂਪੜੀ ਵਿੱਚੋਂ 7 ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਹਾਦਸੇ ‘ਚ ਜਾਨ ਗਵਾਉਣ ਵਾਲਾ ਪਰਿਵਾਰ ਪਰਵਾਸੀ ਮਜ਼ਦੂਰ ਸੀ ਅਤੇ ਦੁਨੇ ਰੋਡ ‘ਤੇ ਮਿਊਂਸੀਪਲ ਕੂੜਾ ਡੰਪ ਯਾਰਡ ਨੇੜੇ ਇਕ ਝੌਂਪੜੀ ‘ਚ ਰਹਿ ਰਿਹਾ ਸੀ। ਟਿੱਬਾ ਥਾਣੇ ਦੇ ਐਸਐਚਓ ਰਣਬੀਰ ਸਿੰਘ ਨੇ ਮ੍ਰਿਤਕ ਦੀ ਪਛਾਣ ਪਤੀ-ਪਤਨੀ ਅਤੇ ਉਨ੍ਹਾਂ ਦੇ ਪੰਜ ਬੱਚਿਆਂ ਵਜੋਂ ਕੀਤੀ ਹੈ। ਇਹ ਪਰਿਵਾਰ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇਨ੍ਹਾਂ ਦੀ ਪਛਾਣ ਸੁਰੇਸ਼ ਸਾਹਨੀ (55), ਉਸ ਦੀ ਪਤਨੀ ਅਰੁਣਾ ਦੇਵੀ (52), ਬੇਟੀਆਂ ਰਾਖੀ (15), ਮਨੀਸ਼ਾ (10), ਗੀਤਾ (8) ਅਤੇ ਚੰਦਾ (5) ਅਤੇ 2 ਸਾਲਾ ਪੁੱਤਰ ਸੰਨੀ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਪ੍ਰਵਾਸੀ ਪਰਿਵਾਰ ਦਾ ਵੱਡਾ ਪੁੱਤਰ ਰਾਜੇਸ਼ ਵਾਲ-ਵਾਲ ਬਚ ਗਿਆ, ਕਿਉਂਕਿ ਉਹ ਆਪਣੇ ਦੋਸਤ ਦੇ ਘਰ ਗਿਆ ਹੋਇਆ ਸੀ। ਰਾਜੇਸ਼ ਨੇ ਹੀ ਆਪਣੇ ਪਰਿਵਾਰ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਰਾਜੇਸ਼ ਨੇ ਦੱਸਿਆ ਕਿ ਉਸ ਦੇ ਪਿਤਾ ਸੁਰੇਸ਼ ਸਾਹਨੀ ਕਬਾੜ ਦਾ ਕੰਮ ਕਰਦੇ ਸਨ।