ਫਗਵਾੜਾ ( ਸੋਨੀ ) ਨਫਗਵਾੜਾ ਜੀ.ਆਰ.ਪੀ. ਪੁਲਿਸ ਨੇ ਮੋਬਾਈਲ ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜਿਸ ਦੀ ਪਹਿਚਾਣ ਅਰੁਣ ਕੁਮਾਰ ਵਾਸੀ ਦਰਬੰਗਾ ( ਬਿਹਾਰ ) ਹਾਲ ਵਾਸੀ ਫਗਵਾੜਾ ਵਜੋਂ ਹੋਈ ਹੈ।ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਰਿਚਾ ਵਾਸੀ ਕਰਨਾਲ ਵੱਲੋਂ ਉਨ੍ਹਾਂ ਦਾ ਮੋਬਾਇਲ ਚੋਰੀ ਹੋਣ ਦੇ ਸੰਬੰਧ ਵਿਚ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ। ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਚੈਕਿੰਗ ਦੌਰਾਨ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਸ ਪਾਸੋ ਪੁੱਛਗਿਛ ਕਰਨ ਦੌਰਾਨ ਉਕਤ ਨੌਜਵਾਨ ਪਾਸੋ ਚੋਰੀ ਦਾ ਮੋਬਾਇਲ ਵੀ ਬਰਾਮਦ ਕੀਤਾ ਗਿਆ। ਉਕਤ ਨੌਜਵਾਨ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਜੇਲ ਭੇਜਿਆ ਜਾ ਰਿਹਾ ਹੈ।
ਜੀ. ਆਰ. ਪੀ. ਪੁਲਿਸ ਫਗਵਾੜਾ ਨੇ ਮੋਬਾਇਲ ਚੋਰੀ ਕਰਨ ਵਾਲਾ ਕੀਤਾ ਕਾਬੂ
- Post author:Phagwara News
- Post published:April 18, 2022
- Post category:Phagwara