You are currently viewing ਖਿਚੜੀ ‘ਚ ਲੂਣ ਵੱਧ ਪੈਣ ਕਾਰਨ ਗੁੱਸੇ ਵਿਚ ਆਏ ਪਤੀ ਵੱਲੋਂ ਪਤਨੀ ਦੀ ਹੱਤਿਆ

ਖਿਚੜੀ ‘ਚ ਲੂਣ ਵੱਧ ਪੈਣ ਕਾਰਨ ਗੁੱਸੇ ਵਿਚ ਆਏ ਪਤੀ ਵੱਲੋਂ ਪਤਨੀ ਦੀ ਹੱਤਿਆ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਾਇੰਦਰ ਟਾਊਨਸ਼ਿਪ ਵਿਚ ਇੱਕ ਵਿਅਕਤੀ ਨੇ ਆਪਣੀ 40 ਸਾਲਾ ਪਤਨੀ ਦਾ ਕਥਿਤ ਤੌਰ ’ਤੇ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੂੰ ਦਿੱਤੀ ਖਿਚੜੀ ’ਚ ਲੂਣ ਜ਼ਿਆਦਾ ਸੀ।  ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸਵੇਰੇ ਭਾਇੰਦਰ ਪੂਰਬੀ ਦੇ ਫਾਟਕ ਰੋਡ ਇਲਾਕੇ ਵਿੱਚ ਵਾਪਰੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ 46 ਸਾਲਾ ਨੀਲੇਸ਼ ਘਾਘ ਵਜੋਂ ਹੋਈ ਹੈ।  ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਸਵੇਰੇ 9.30 ਵਜੇ ਨਾਸ਼ਤਾ ਕਰਨ ਤੋਂ ਬਾਅਦ ਆਪਣੀ ਪਤਨੀ ਨਿਰਮਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਤਨੀ ਵੱਲੋਂ ਪਰੋਸੀ ਗਈ ਖਿਚੜੀ ‘ਚ ਜ਼ਿਆਦਾ ਲੂਣ ਮਿਲਣ ਤੋਂ ਗੁੱਸੇ ਵਿਚ ਆ ਗਿਆ ਸੀ।

ਘਟਨਾ ਉਦੋਂ ਵਾਪਰੀ ਜਦੋਂ ਪਤਨੀ ਨੇ ਨੀਲੇਸ਼ ਨੂੰ ਖਿਚੜੀ ਪਰੋਸੀ ਅਤੇ ਬੈੱਡਰੂਮ ਵਿੱਚ ਚਲੀ ਗਈ। ਕੁਝ ਸਮੇਂ ਬਾਅਦ ਨੀਲੇਸ਼ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਤੀ ਦੇ ਜਾਣ ਤੋਂ ਬਾਅਦ ਔਰਤ ਫਰਸ਼ ‘ਤੇ ਪਈ ਸੀ। ਇਸ ਤੋਂ ਬਾਅਦ ਬੱਚੇ ਨੇ ਆਪਣੀ ਦਾਦੀ ਅਤੇ ਮਾਮਾ ਪ੍ਰਭਾਕਰ ਨੂੰ ਬੁਲਾਇਆ। ਮ੍ਰਿਤਕ ਔਰਤ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਦੋ ਹਫਤਿਆਂ ਤੋਂ ਘਰੇਲੂ ਗੱਲ ਨੂੰ ਲੈ ਕੇ ਉਸ ਦੀ ਭੈਣ ਅਤੇ ਜੀਜਾ ਵਿਚਾਲੇ ਲੜਾਈ ਚੱਲ ਰਹੀ ਸੀ। ਉਹ ਨਿਰਮਲਾ ਨੂੰ ਆਟੋ ਰਾਹੀਂ ਸਿਵਲ ਹਸਪਤਾਲ ਲੈ ਗਿਆ, ਜਿੱਥੇ ਪਹੁੰਚਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।