ਫਗਵਾੜਾ 10 ਅਪ੍ਰੈਲ
ਸ੍ਰੀ ਰਾਮ ਨੌਮੀ ਮੌਕੇ ਅੱਜ ਗੀਤਾ ਭਵਨ ਮੰਦਰ ਮਾਡਲ ਟਾਊਨ ਫਗਵਾੜਾ ਵਿਖੇ ਸ੍ਰੀ ਰਾਮ ਕਥਾ ਦਾ ਆਯੋਜਨ ਹੋਇਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨੇ ਸੀਨੀਅਰ ਆਪ ਆਗੂ ਹਰਮੇਸ਼ ਪਾਠਕ ਅਤੇ ਹੋਰਨਾਂ ਸਮੇਤ ਮੰਦਿਰ ‘ਚ ਨਤਮਸਤਕ ਹੋ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤਾਂ ਵਿਚ ਬੈਠ ਕੇ ਸ੍ਰੀ ਰਾਮ ਕਥਾ ਦਾ ਆਨੰਦ ਮਾਣਿਆ। ਉਹਨਾਂ ਸਮੂਹ ਹਾਜਰੀਨ ਸੰਗਤ ਨੂੰ ਸ੍ਰੀ ਰਾਮ ਨੌਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਸਾਰਾ ਜੀਵਨ ਤਿਆਗ ਦੇ ਨਾਲ ਭਰਿਆ ਹੋਇਆ ਹੈ। ਜੇਕਰ ਅੱਜ ਦੇ ਮਨੁੰਖ ਵਿਚ ਇਹੋ ਤਿਆਗ ਦੀ ਭਾਵਨਾ ਆ ਜਾਵੇ ਤਾਂ ਸਾਰੇ ਝਗੜੇ ਹੀ ਸਮਾਪਤ ਹੋ ਜਾਣ ਅਤੇ ਦੁਨੀਆ ਸ਼ਾਂਤੀ ਦੇ ਭਾਚੀਆਰੇ ਦੇ ਨਾਲ ਰਹਿ ਸਕਦੀ ਹੈ। ਮੰਦਰ ਦੇ ਪ੍ਰਬੰਧਕਾਂ ਵਲੋਂ ਜੋਗਿੰਦਰ ਸਿੰਘ ਮਾਨ, ਹਰਮੇਸ਼ ਪਾਠਕ ਤੋਂ ਇਲਾਵਾ ਨਵਜਿੰਦਰ ਸਿੰਘ ਬਾਹੀਆ, ਨਰੇਸ਼ ਸ਼ਰਮਾ, ਰਵਿੰਦਰ ਰਵੀ ਸਾਬਕਾ ਕੌਂਸਲਰ, ਵਿਜੇ ਬਸੰਤ ਨਗਰ ਅਤੇ ਹੋਰਨਾਂ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪਰਮਜੀਤ ਧਰਮਸ਼ੋਤ, ਪਰਦੀਪ ਸਿੰਘ ਬਸਰਾ, ਰਾਜੇਸ਼ ਕੋਲਸਰ, ਗੋਬਿੰਦ ਘਈ, ਜਤਿੰਦਰ ਕੌਰ, ਓਂਕਾਰ ਸਿੰਘ, ਮੋਨੂੰ ਸਰਵਟਾ, ਵਿਸ਼ਾਲ ਵਾਲਿਆ, ਬਲਜੀਤ ਸਿੰਘ ਲਵਲੀ ਭਗਤਪੁਰਾ ਤੋਂ ਇਲਾਵਾ ਸ਼ੀਤਲ ਕੋਹਲੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।