ਫਗਵਾੜਾ 10 ਅਪ੍ਰੈਲ
ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਲੀਗਲ ਸੈਲ ਦੇ ਪ੍ਰਧਾਨ ਨਿਤਿਨ ਮਿੱਟੂ ਵਲੋਂ ਸ਼ਹਿਰ ਦੇ ਵਾਰਡ ਨੰਬਰ 48 ਵਿਖੇ ਪਾਰਟੀ ਦਾ ਦਫਤਰ ਖੋਲਿ੍ਹਆ ਗਿਆ। ਜਿਸਦਾ ਉਦਘਾਟਨ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਵਲੋਂ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਕੱਤਰ ਡਾ. ਜਤਿੰਦਰ ਸਿੰਘ ਪਰਹਾਰ ਅਤੇ ਜਿਲ੍ਹਾ ਕੈਸ਼ੀਅਰ ਹਰਜਿੰਦਰ ਸਿੰਘ ਵਿਰਕ ਵੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਐਡਵੋਕੇਟ ਨਿਤਿਨ ਮਿੱਟੂ ਨੇ ਦੱਸਿਆ ਕਿ ਇਸ ਦਫਤਰ ਵਿਖੇ ਫਗਵਾੜਾ ਦੇ ਲੋਕ ਪ੍ਰਸ਼ਾਸਨਿਕ ਤੌਰ ਤੇ ਪੇਸ਼ ਆ ਰਹੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਬਾਰੇ ਸ਼ਿਕਾਇਤ ਕਰ ਸਕਦੇ ਹਨ ਜਿਸਦਾ ਢੁਕਵਾਂ ਹਲ ਕਰਵਾਇਆ ਜਾਵੇਗਾ। ਦਫਤਰ ਦੇ ਉਦਘਾਟਨ ਮੌਕੇ ਸ੍ਰੀ ਦੁਰਗਾ ਅਸ਼ਟਮੀ ਅਤੇ ਸ੍ਰੀ ਰਾਮ ਨੌਮੀ ਦੇ ਸਬੰਧ ਵਿਚ ਨਜਦੀਕ ਹੀ ਸਥਿਤ ਮਾਤਾ ਮਨਸਾ ਦੇਵੀ ਮੰਦਰ ਆਉਣ-ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਵਿਚ ਖੀਰ ਪੂਰੀ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕ ਐਡਵੋਕੇਟ ਜਤਿੰਦਰ ਠਾਕੁਰ, ਕੇਵਿਨ ਸਿੰਘ, ਤਵਿੰਦਰ ਰਾਮ, ਭੁਪਿੰਦਰ ਸਿੰਘ, ਮਨਮੋਹਨ ਸਿੰਘ, ਪਿ੍ਰੰਸ ਘਈ, ਸੋਨੀ ਵਾਲੀਆ, ਰਾਜਾ ਕੌਲਸਰ, ਐਡਵੋਕੇਟ ਗੁਰਦੀਪ ਸੰਗਰ, ਪੁਨੀਤ ਸ਼ਰਮਾ, ਹਰਿੰਦਰ ਕੌਲ ਆਦਿ ਵੀ ਹਾਜਰ ਸਨ।