ਪੰਜਾਬ ਦਾ ਨੌਜਵਾਨ ਅਮਰੀਕਨ ਗੋਰੀ ਸਟੀਵਟ ਨੂੰ ਇੰਨਾ ਪਸੰਦ ਆਇਆ ਕਿ ਉਹ ਸੱਤ ਸਮੁੰਦਰ ਪਾਰ ਕਰ ਉਸ ਦੇ ਪਿੰਡ ਫੱਤੂਢੀਂਗਾ ਪਹੁੰਚ ਗਈ। ਉਸ ਨੇ ਨਾ ਸਿਰਫ਼ ਦੋ ਦੇਸ਼ਾਂ ਦੀ ਦੂਰੀ ਨੂੰ ਮਾਪਿਆ, ਸਗੋਂ ਭਾਸ਼ਾ ਦੀ ਗੁੰਝਲਤਾ ਨੂੰ ਵੀ ਪਾਰ ਕਰ ਲਿਆ। ਸੋਸ਼ਲ ਮੀਡੀਆ ‘ਤੇ ਹੋਈ ਸਟੀਵਟ ਅਤੇ ਲਵਪ੍ਰੀਤ ਦੀ ਦੋਸਤੀ ਹੁਣ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਈ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਇਕ-ਦੂਜੇ ਦੀ ਭਾਸ਼ਾ ਨਹੀਂ ਸਮਝ ਸਕਦੇ, ਫਿਰ ਵੀ ਇਕੱਠੇ ਹਨ।
ਦੱਸ ਦੇਈਏ ਕਿ ਕਰੀਬ ਇੱਕ ਸਾਲ ਪਹਿਲਾਂ ਕਪੂਰਥਲਾ ਨੇੜਲੇ ਪਿੰਡ ਫੱਤੂਢੀਂਗਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਲਵਲੀ ਦੀ ਫੇਸਬੁੱਕ ‘ਤੇ ਅਮਰੀਕਾ ਦੀ ਗੋਰੀ ਸਟੀਵਟ ਨਾਲ ਦੋਸਤੀ ਹੋਈ ਸੀ। ਸੋਸ਼ਲ ਮੀਡੀਆ ‘ਤੇ ਗੱਲਬਾਤ ਦੌਰਾਨ ਦੋਵਾਂ ਨੂੰ ਕਦੋਂ ਪਿਆਰ ਹੋ ਗਿਆ, ਉਨ੍ਹਾਂ ਨੂੰ ਖੁਦ ਪਤਾ ਨਹੀਂ ਲੱਗਾ ਅਤੇ ਹੁਣ ਇਹ ਪਿਆਰ ਵਿਆਹ ‘ਚ ਬਦਲ ਗਿਆ ਹੈ। ਇਸ ਪ੍ਰੇਮ ਕਹਾਣੀ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਦੋਵੇਂ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝਦੇ, ਫਿਰ ਵੀ ਇੱਕ ਦੂਜੇ ਦੇ ਪਿਆਰ ਵਿੱਚ ਫਸ ਗਏ ਅਤੇ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।
ਸਟੀਵਟ ਨੂੰ ਅਮਰੀਕਾ ਤੋਂ ਭਾਰਤ ਆਉਣ ‘ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਸ ਨੇ ਸੱਤ ਸਮੁੰਦਰ ਪਾਰ ਕਰ ਕੇ ਆਖਰਕਾਰ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਕੁਝ ਦਿਨ ਪਹਿਲਾਂ ਅਮਰੀਕਨ ਗੋਰੀ ਲਵਪ੍ਰੀਤ ਦੇ ਪਿੰਡ ਪਹੁੰਚੀ। ਇਸ ਤੋਂ ਬਾਅਦ ਉਨ੍ਹਾਂ ਦਾ ਪਿਆਰ ਵਧਿਆ। ਪਰਿਵਾਰ ਦੋਵਾਂ ਦੇ ਵਿਆਹ ਲਈ ਰਾਜ਼ੀ ਹੋ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾ ਲਿਆ। ਦੋਵਾਂ ਦਾ ਵਿਆਹ ਫੱਤੂਢੀਂਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਹੁਣ ਅਮਰੀਕਨ ਮੁਟਿਆਰ ਲਵਪ੍ਰੀਤ ਦੇ ਘਰ ਰਹਿ ਰਹੀ ਹੈ। ਲਵਪ੍ਰੀਤ ਨੇ ਦੱਸਿਆ ਕਿ ਦੋਵੇਂ ਬੇਸ਼ੱਕ ਭਾਸ਼ਾ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਪਰ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਇਸ ਦੇ ਨਾਲ ਹੀ ਲਵਪ੍ਰੀਤ ਦਾ ਪਰਿਵਾਰ ਇਸ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।