You are currently viewing ਸਰਕਾਰੀ ਪ੍ਰਾਇਮਰੀ ਸਕੂਲ ਪਲਾਹੀ ਗੇਟ ਵਿਖੇ ਹੋਈ ਨਿੱਕੇ-ਨਿੱਕੇ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ * ਸਮਾਜ ਸੇਵਕ ਮੁਕੇਸ਼ ਭਾਟੀਆ ਬੱਚਿਆਂ ਨੂੰ ਦਿੱਤੇ ਪੁਰਸਕਾਰ

ਸਰਕਾਰੀ ਪ੍ਰਾਇਮਰੀ ਸਕੂਲ ਪਲਾਹੀ ਗੇਟ ਵਿਖੇ ਹੋਈ ਨਿੱਕੇ-ਨਿੱਕੇ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ * ਸਮਾਜ ਸੇਵਕ ਮੁਕੇਸ਼ ਭਾਟੀਆ ਬੱਚਿਆਂ ਨੂੰ ਦਿੱਤੇ ਪੁਰਸਕਾਰ

ਫਗਵਾੜਾ 29 ਮਾਰਚ 
ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਪਲਾਹੀ ਗੇਟ ਫਗਵਾੜਾ ਵਿਖੇ ਪ੍ਰੀ-ਪ੍ਰਾਇਮਰੀ ਕਲਾਸ ਕੰਪਲੀਟ ਕਰਨ ਵਾਲੇ ਨਿੱਕੇ-ਨਿੱਕੇ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਹੈੱਡ ਟੀਚਰ ਰੁਪਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਵਿਚ ਆਕਸਫੋਰਡ ਇੰਸਟੀਚਿਊਟ ਆਫ ਪ੍ਰੋਫੈਸ਼ਨਲ ਦੇ ਡਾਇਰੈਕਟਰ ਅਤੇ ਸਮਾਜ ਸੇਵਕ ਮੁਕੇਸ਼ ਭਾਟੀਆ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਵਲੋਂ ਪ੍ਰੀ-ਨਰਸਰੀ ਕਲਾਸ ਕੰਪਲੀਟ ਕਰਨ ਵਾਲੇ ਵਿਦਿਆਰਥਿਆਂ ਨੂੰ ਸਰਟੀਫਿਕੇਟ ਤੇ ਪੁਰਸਕਾਰ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ। ਆਪਣੇ ਸੰਬੋਧਨ ਵਿਚ ਮੁਕੇਸ਼ ਭਾਟੀਆ ਨੇ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਜਰੂਰ ਕਰਨੇ ਚਾਹੀਦੇ ਹਨ। ਪ੍ਰੀ-ਪ੍ਰਾਇਮਰੀ ਤੋਂ ਬਾਅਦ ਹੀ ਬੱਚਿਆਂ ਦੀ ਅਸਲ ਪੜ੍ਹਾਈ ਸ਼ੁਰੂ ਹੁੰਦੀ ਹੈ ਅਤੇ ਅਜਿਹੇ ਉਪਰਾਲੇ ਉਹਨਾਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਦੇ ਹਨ। ਹੈਡ ਟੀਚਰ ਰੁਪਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥਣ ਦਿਲਖੁਸ਼ ਨੇ ਪਹਿਲੀ, ਅਨਿਕਾ ਨੇ ਦੂਸਰੀ ਅਤੇ ਆਸਥਾ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ ਹੈ। ਉਹਨਾਂ ਸਮਾਗਮ ਵਿਚ ਹਾਜਰ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲ ਵਿਚ ਬੱਚਿਆਂ ਦੇ ਦਾਖਲੇ ਕਰਵਾਉਣ ਲਈ ਪ੍ਰੇਰਿਆ ਤਾਂ ਜੋ ਸਰਕਾਰ ਵਲੋਂ ਮਿਲਦੀਆਂ ਸਹੂਲਤਾਂ ਦਾ ਲਾਭ ਉਠਾਇਆ ਜਾ ਸਕੇ। ਇਸ ਮੋਕੇ ਮੈਡਮ ਸੁਰਜੀਤ ਕੌਰ, ਮੈਡਮ ਮਹਿਮਾਜੀਤ ਕੌਰ, ਮੈਡਮ ਰਾਖੀ ਗੋਇਲ ਤੇ ਮੈਡਮ ਪਰਮਜੀਤ ਕੌਰ ਤੋਂ ਇਲਾਵਾ ਪਵਨ ਸੁਮਨ, ਸੁਨੀਲ ਜੱਸੀ ਤੇ ਸੁਭਾਸ਼ ਕੁਮਾਰ ਸਮੇਤ ਬੱਚਿਆਂ ਦੇ ਮਾਤਾ-ਪਿਤਾ ਵੀ ਹਾਜਰ ਸਨ।