You are currently viewing ਜਲੰਧਰ : ਵੰਡਰਲੈਂਡ ‘ਚ ਵੱਡਾ ਹਾਦਸਾ, ਸਵੀਮਿੰਗ ਪੂਲ ‘ਚ ਮਸਤੀ ਕਰ ਰਹੇ 15 ਸਾਲਾਂ ਬੱਚੇ ਦੀ ਮੌਤ

ਜਲੰਧਰ : ਵੰਡਰਲੈਂਡ ‘ਚ ਵੱਡਾ ਹਾਦਸਾ, ਸਵੀਮਿੰਗ ਪੂਲ ‘ਚ ਮਸਤੀ ਕਰ ਰਹੇ 15 ਸਾਲਾਂ ਬੱਚੇ ਦੀ ਮੌਤ

ਜਲੰਧਰ ਦੇ ਨਕੋਦਰ ਰੋਡ ਸਥਿਤ ਵੰਡਰਲੈਂਡ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਦੋਸਤਾਂ ਨਾਲ ਮਸਤੀ ਕਰ ਰਹੇ ਇੱਕ 15 ਸਾਲਾਂ ਨਾਬਾਲਗ ਬੱਚੇ ਦੀ ਅਚਾਨਕ ਮੌਤ ਹੋ ਗਈ।

15 year boy dies
15 year boy dies

ਬੱਚੇ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ। ਉਹ ਲਾਂਬੜਾ ਦੇ ਪਿੰਡ ਚੱਕ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਸਕੂਲ ਦੇ ਗਰੁੱਪ ਨਾਲ ਵੰਡਰਲੈਂਡ ਆਇਆ ਸੀ ਤੇ ਸਵੀਮਿੰਗ ਪੂਲ ਵਿੱਚ ਨਹਾਉਂਦੇ ਹੋਏ ਫੋਟੋਆਂ ਖਿਚਵਾ ਰਿਹਾ ਸੀ।

ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਬੱਚੇ ਨੂੰ ਬੋਟਿੰਗ ਕਰਕੇ ਬਾਹਰ ਕੱਢਿਆ ਗਿਆ ਤੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਡਾਕਟਰ ਦਾ ਕਹਿਣਾ ਸੀ ਕਿ ਬਲਵਿੰਦਰ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਫਿਲਹਾਲ ਥਾਣਾ ਲਾਂਬੜਾ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ।