You are currently viewing ਜਲੰਧਰ : ਜਿੱਤ ਦੇ ਜਸ਼ਨ ‘ਚ ਕਾਂਗਰਸੀਆਂ ਨੇ ਬੀਜੇਪੀ ਨੇਤਾ ਨੂੰ ਦੌੜਾ-ਦੌੜਾ ਕੁੱਟਿਆ, ਪਾੜੇ ਕੱਪੜੇ

ਜਲੰਧਰ : ਜਿੱਤ ਦੇ ਜਸ਼ਨ ‘ਚ ਕਾਂਗਰਸੀਆਂ ਨੇ ਬੀਜੇਪੀ ਨੇਤਾ ਨੂੰ ਦੌੜਾ-ਦੌੜਾ ਕੁੱਟਿਆ, ਪਾੜੇ ਕੱਪੜੇ

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਬੀਜੇਪੀ ਦਾ ਲਗਭਗ ਸਫਾਇਆ ਹੀ ਕਰ ਦਿੱਤਾ। ਬੀਜੇਪੀ ਨੂੰ ਸਿਰਫ ਦੋ ਸੀਟਾਂ ‘ਤੇ ਜਿੱਤ ਮਿਲੀ। ਇੱਕ ਪਾਸੇ ਬੀਜੇਪੀ ਨੂੰ ਸੂਬੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਉਥੇ ਹੀ ਜਲੰਧਰ ਵਿੱਚ ਵਿੱਚ ਸਪੋਰਸਟ ਕਾਲਜ ਵਿੱਚ ਬਣੇ ਨਾਰਥ ਵੋਟਿੰਗ ਕੇਂਦਰ ਵਿੱਚ ਜਿਵੇਂ ਹੀ ਕਾਂਗਰਸ ਦੇ ਬਾਵਾ ਹੈਨਰੀ ਦੀ ਜਿੱਤ ਹੋਈ ਤਾਂ ਕੇਂਦਰ ਤੋਂ ਬਾਹਰ ਨਿਕਲ ਰਹੇ ਬੀਜੇਪੀ ਨੇਤਾ ਕਿਸ਼ਨ ਲਾਲ ਸ਼ਰਮਾ ਨੂੰ ਕੁੱਟਿਆ।

ਬੀਜੇਪੀ ਦੇ ਵਰਕਰ ਕ੍ਰਿਸ਼ਣ ਲਾਲ ਸ਼ਰਮਾ ਵੋਟਿੰਗ ਕੇਂਦਰ ਦੇ ਹੋਰ ਲੋਕਾਂ ਵਾਂਗ ਨਤੀਜੇ ਵੇਖਣ ਲਈ ਆਏ ਸਨ। ਇਸੇ ਦੌਰਾਨ ਉਥੇ ਉਨ੍ਹਾਂ ਦੀ ਕੁਝ ਲੋਕਾਂ ਨਾਲ ਬਹਿਸ ਹੋ ਗਈ। ਬਹਿਸ ਇੰਨੀ ਵਧ ਗਈ ਕਿ ਇਹ ਮਾਰਕੁੱਟ ਵਿੱਚ ਬਦਲ ਗਈ। ਉਥੇ ਹੀ ਕੁਝ ਨੌਜਵਾਨਾਂ ਤੇ ਲੋਕਾਂ ਨੇ ਕ੍ਰਿਸ਼ਣ ਲਾਲ ਸ਼ਰਮਾ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਉਥੇ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਉਨ੍ਹਾਂ ਦੇ ਕੱਪੜੇ ਵੀ ਫਾੜੇ ਗਏ। ਕਿਹਾ ਜਾ ਰਿਹਾ ਹੈ ਕਿ ਇਹ ਲੋਕ ਕਾਂਗਰਸੀ ਵਰਕਰ ਹਨ।

BJP leader beaten
BJP leader beaten

ਇਸੇ ਵਿਚਾਲੇ ਜਦੋਂ ਕਾਊਂਟਿੰਗ ਸੈਂਟਰ ਵਿੱਚ ਬੀਜੇਪੀ ਦੇ ਨਾਰਥ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਕ੍ਰਿਸ਼ਣ ਦੇਵ ਭੰਡਾਰੀ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਜਦੋਂ ਮਾਰਕੁੱਟ ਕਰਨ ਵਾਲਿਆਂ ਤੋਂ ਪੁੱਛਣਾ ਚਾਹਿਆ ਤਾਂ ਉਹ ਸਾਬਕਾ ਵਿਧਾਇਕ ਦੇ ਨਾਲ ਵੀ ਬਦਤਮੀਜ਼ੀ ‘ਤੇ ਉਤਰ ਆਏ। ਉਨ੍ਹਾਂ ਨੇ ਉਨ੍ਹਾਂ ਨਾਲ ਵੀ ਧੱਕਾ-ਮੁੱਕੀ ਕੀਤੀ। ਪਰ ਕ੍ਰਿਸ਼ਣ ਦੇਵ ਭੰਡਾਰੀ ਆਪਣੇ ਵਰਕਰ ਕ੍ਰਿਸ਼ਣ ਲਾਲ ਸ਼ਰਮਾ ਨੂੰ ਉਥੋਂ ਸੁਰੱਖਿਅਤ ਆਪਣੀ ਗੱਡੀ ਵਿੱਚ ਕੱਢ ਕੇ ਲੈ ਗਏ।

ਵੋਟਿੰਗ ਕੇਂਦਰ ਤੋਂ ਵਾਪਿਸ ਪਰਤਣ ਤੋਂ ਬਾਅਦ ਬੀਜੇਪੀ ਦੇ ਨੇਤਾ ਕ੍ਰਿਸ਼ਣ ਲਾਲ ਸ਼ਰਮਾ ਸਿੱਧੇ ਪੁਲਿਸ ਕਮਿਸ਼ਨਰ ਦੇ ਆਫਿਸ ਵਿੱਚ ਪਹੁੰਚ ਗਏ। ਉਨ੍ਹਾਂ ਨੇ ਉਥੇ ਆਫਿਸ ਦੇ ਬਾਹਰ ਧਰਨਾ ਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਪੁਲਿਸ ਵੋਟਿੰਗ ਦੌਰਾਨ ਸੁਰੱਖਿਆ ਗੱਲ ਕਰ ਰਹੀ ਸੀ, ਜਦਕਿ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਹੀ ਉਨ੍ਹਾਂ ਦੇ ਨਾਲ ਅਰਾਜਕ ਤੱਤਾਂ ਨੇ ਮਾਰਕੁੱਟ ਕੀਤੀ।

ਪੁਲਿਸ ਦੇ ਸਾਹਮਣੇ ਉਨ੍ਹਾਂ ਦੇ ਮਾਰਕੁੱਟ ਹੋਈ, ਪਰ ਪੁਲਿਸ ਵਾਲੇ ਤਮਾਸ਼ਬੀਨ ਬਣ ਕੇ ਸਭ ਕੁਝ ਵੇਖਦੇ ਰਹੇ। ਕਿਸੇ ਨੇ ਵੀ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪੂਰੀ ਤਰ੍ਹਾਂ ਤੋਂ ਗੁੰਡਾਰਾਜ ਹੈ। ਪੁਲਿਸ ਅਰਾਜਕ ਅਨਸਰਾਂ ਨੂੰ ਫੜਨ ਵਿੱਚ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਧਰਨਾ ਇਸ ਲਈ ਲਗਾਉਣ ਆਏ ਹਨ ਕਿ ਤਾਂਕਿ ਉਨ੍ਹਾਂ ਨੂੰ ਇਨਸਾਫ ਮਿਲ ਸਕੇ।