You are currently viewing ਮਹਾਸ਼ਿਵਰਾਤ੍ਰੀ ਦੇ ਸਬੰਧ ‘ਚ ਸਿਟੀ ਪ੍ਰੈਸ ਕਲੱਬ ਨੇ ਹੁਸ਼ਿਆਰਪੁਰ ਰੋਡ ਵਿਖੇ ਲਗਾਇਆ ਲੰਗਰ * ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਰਵਾਇਆ ਸ਼ੁੱਭ ਆਰੰਭ

ਮਹਾਸ਼ਿਵਰਾਤ੍ਰੀ ਦੇ ਸਬੰਧ ‘ਚ ਸਿਟੀ ਪ੍ਰੈਸ ਕਲੱਬ ਨੇ ਹੁਸ਼ਿਆਰਪੁਰ ਰੋਡ ਵਿਖੇ ਲਗਾਇਆ ਲੰਗਰ * ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਰਵਾਇਆ ਸ਼ੁੱਭ ਆਰੰਭ

ਫਗਵਾੜਾ 28 ਫਰਵਰੀ
ਸਿਟੀ ਪ੍ਰੈਸ ਕਲੱਬ ਫਗਵਾੜਾ ਵਲੋਂ ਮਹਾਸ਼ਿਵਰਾਤ੍ਰੀ ਦੇ ਸਬੰਧ ਵਿਚ ਸਥਾਨਕ ਹੁਸ਼ਿਆਰਪੁਰ ਰੋਡ ਵਿਖੇ ਅੱਜ ਲੰਗਰ ਲਗਾਇਆ ਗਿਆ। ਜਿਸ ਦਾ ਸ਼ੁੱਭ ਆਰੰਭ ਸਾਬਕਾ ਮੰਤਰੀ ਅਤੇ ਫਗਵਾੜਾ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਨੇ ਕਰਵਾਇਆ। ਉਹਨਾਂ ਸਮੂਹ ਪੱਤਰਕਾਰਾਂ ਅਤੇ ਪਤਵੰਤਿਆਂ ਨੂੰ ਮਹਾਸ਼ਿਵਰਾਤ੍ਰੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਰੇ ਹੀ ਧਰਮ ਸਾਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ। ਸਾਨੂੰ ਆਪਣੇ ਧਾਰਮਿਕ ਗ੍ਰੰਥਾਂ ਤੋਂ ਸੇਧ ਲੈਂਦੇ ਹੋਏ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਅਤੇ ਸਮਾਜ ਦੇ ਕਮਜੋਰ ਵਰਗਾਂ ਦੀ ਸੇਵਾ ਸਹਾਇਤਾ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਜੋ ਪਰਮਾਤਮਾ ਦੀ ਅਪਾਰ ਕ੍ਰਿਪਾ ਸਾਡੇ ਉੱਪਰ ਬਣੀ ਰਹੇ। ਇਸ ਮੌਕੇ ਸਾਬਕਾ ਮੇਅਰ ਅਰੁਣ ਖੋਸਲਾ ਅਤੇ ਆਪ ਆਗੂ ਇੰਦਰਜੀਤ ਖਲਿਆਣ, ਵਿਜੇ ਬਸੰਤ ਨਗਰ ਤੋਂ ਇਲਾਵਾ ਸਿਟੀ ਪ੍ਰੈਸ ਕਲੱਬ ਦੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ, ਪ੍ਰਧਾਨ ਅਮਰ ਪਾਸੀ, ਪੱਤਰਕਾਰ ਰਵਿੰਦਰ ਆਨੰਦ,  ਰੀਤ ਪ੍ਰੀਤ ਪਾਲ ਸਿੰਘ ਸਮੇਤ ਕਲੱਬ ਦੇ ਸਮੂਹ ਮੈਂਬਰ ਤੇ ਅਹੁਦੇਦਾਰ ਹਾਜਰ ਸਨ।