You are currently viewing ਰੂਸ-ਯੂਕਰੇਨ ਜੰਗ : ਕੱਚਾ ਤੇਲ 100 ਡਾਲਰ ਤੋਂ ਪਾਰ, ਪੈਟਰੋਲ-ਡੀਜ਼ਲ ਤੋਂ ਲੈ ਕੈ LPG ਵੀ ਹੋਣਗੇ 15-20 ਰੁ. ਮਹਿੰਗੇ

ਰੂਸ-ਯੂਕਰੇਨ ਜੰਗ : ਕੱਚਾ ਤੇਲ 100 ਡਾਲਰ ਤੋਂ ਪਾਰ, ਪੈਟਰੋਲ-ਡੀਜ਼ਲ ਤੋਂ ਲੈ ਕੈ LPG ਵੀ ਹੋਣਗੇ 15-20 ਰੁ. ਮਹਿੰਗੇ

ਰੂਸ-ਯੂਕਰੇਨ ਵਿਚਾਲੇ ਜੰਗ ਦਾ ਜਲਦ ਛੇਤੀ ਹੀ ਤੁਹਾਡੀ ਜੇਬ ‘ਤੇ ਵੀ ਨਜ਼ਰ ਆਏਗਾ। ਦੋਵੇਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੁੰਦੇ ਹੀ ਕੱਚੇ ਤੇਲ ਦੀ ਕੀਮਤ 8 ਸਾਲਾਂ ਦੇ ਹਾਈ ‘ਤੇ ਪਹੁੰਚ ਗਈ ਹੈ। ਇੰਟਰਨੈਸ਼ਨਲ ਮਾਰਕੀਟ ਵਿੱਚ ਕੱਚੇ ਤੇਲ (ਬ੍ਰੇਂਟ ਕਰੂਡ) ਦੀ ਕੀਮਤ 103 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ 2014 ਵਿੱਚ ਕੱਚੇ ਤੇਲ ਦੀ ਕੀਮਤ 100 ਡਾਲਰ ਦੇ ਪਾਰ ਪਹੁੰਚ ਗਈ ਸੀ। ਇਸ ਤੋਂ ਇਲਾਵਾ ਨੈਚੁਰਲ ਗੈਸ ਦੀ ਕੀਮਤ ਵੀ ਹੁਣ ਵਧਣ ਲੱਗੀ ਹੈ। ਇਸ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਵਿੱਚ ਐੱਲ.ਪੀ.ਜੀ. ਤੇ ਸੀ.ਐੱਨ.ਜੀ. ਦੀਆਂ ਕੀਮਤਾਂ ਵੀ 10 ਤੋਂ 15 ਰੁਪਏ ਤੱਕ ਵਧ ਸਕਦੀਆਂ ਹਨ।

Russia-Ukraine Crisis: वाद त्यांचा अन् झळ तुमच्या खिशाला; पेट्रोल-डिझेलच्या  किमती वाढणार - Marathi News | Ukraine | Russia | Petrol Diesel |  Russia-Ukraine war | Petrol-diesel prices would go up in ...

ਮਾਹਰਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਤੇ ਪੰਜਾਬ ਸਣੇ 5 ਰਾਜਾਂ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਨੂੰ ਮਹਿੰਗਾਈ ਦੇ ਮੋਰਚੇ ‘ਤੇ ਵੱਡਾ ਝਟਕਾ ਲੱਗ ਸਕਦਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ ਇਸ ਤੋਂ ਬਾਅਦ ਪੈਟਰੋਲ-ਡੀਜ਼ਲ ਮਹਿੰਗੇ ਹੋ ਸਕਦੇ ਹਨ, ਕਿਉਂਕਿ ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਤੇਲ ਕੰਪਨੀਆਂ ਚੋਣਾਂ ਦੌਰਾਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾਉਂਦੀਆਂ ਹਨ।

ਟੈਕਸਾਸ ਦੀ ਆਇਲ ਕੰਪਨੀ ਪਾਇਨੀਅਰ ਨੈਚੁਰਲ ਰਿਸੋਰਸਿਜ਼ ਦੇ ਸਟਾਕ ਸ਼ੇਫੀਲਡ ਨੇ ਕਿਹਾ ਹੈ ਕਿ ਜੇ ਪੁਤਿਨ ਹਮਲਾ ਕਰਦੇ ਹਨ ਤਾਂ ਕੱਚੇ ਤੇਲ ਦੀਆਂ ਕੀਮਤਾਂ 10 ਡਾਲਰ ਤੋਂ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ, ਪਰ ਜੇ ਬਾਈਡੇਨ ਈਰਾਨ ਤੋਂ ਪਾਬੰਦੀਆਂ ਹਟਾਉਂਦੇ ਹਨ ਤਾਂ ਇਨ੍ਹਾਂ ਵਿੱਚ 10 ਡਾਲਰ ਦੀ ਗਿਰਾਵਟ ਹੋਵੇਗੀ। ਫ਼ਿਲਹਾਲ ਮਾਰਕੀਟ ਵਿੱਚ ਜਿੰਨੀ ਮੰਗ ਹੈ ਓਨੀ ਸਪਲਾਈ ਨਹੀਂ ਹੈ, ਇਸ ਕਰਕੇ ਕੱਚਾ ਤੇਲ 100 ਡਾਲਰ ਤੋਂ ਪਾਰ ਨਿਕਲ ਗਿਆ ਹੈ। ਰੂਸ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ, ਅਜਿਹੇ ਵਿੱਚ ਜੰਗ ਦੀ ਸਥਿਤੀ ਵਿੱਚ ਸਪਲਾਈ ਲਾਈਨ ਵਿਗੜਣ ਲੱਗੀ ਹੈ, ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। IIFL ਸਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਪਾਰ ਕਰ ਗਈ ਹੈ। ਦੂਜੇ ਪਾਸੇ ਤੇਲ ਕੰਪਨੀਆਂ ਨੇ 3 ਨਵੰਬਰ ਤੋਂ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਪਰ ਉਦੋੰ ਤੋਂ ਲੈ ਕੇ ਹੁਣ ਤੱਕ ਕੱਚਾ ਤੇਲ 20 ਡਾਲਰ ਪ੍ਰਤੀ ਬੈਰਲ ਤੋਂ ਵੱਧ ਮਹਿੰਗਾ ਹੋ ਗਿਆ ਹੈ। ਇੰਨਾ ਹੀ ਨਹੀਂ, ਅੱਗੇ ਵੀ ਇਸ ਵਿੱਚ ਤੇਜ਼ੀ ਜਾਰੀ ਰਹਿ ਸਕਦੀ ਹੈ। ਅਜਿਹੇ ਵਿੱਚ ਆਉਣ ਵਾਲੇ ਦਿਨਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 15 ਤੋਂ 20 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।