ਫਗਵਾੜਾ 24 ਫਰਵਰੀ
ਨਗਰ ਨਿਗਮ ਫਗਵਾੜਾ ਦੇ ਦਰਜਾ ਚਾਰ ਮੁਲਾਜਮ ਕਾਰਪੋਰੇਸ਼ਨ ਵਲੋਂ ਤਨਖਾਹਾਂ ਦਾ ਭੁਗਤਾਨ ਨਾ ਕੀਤੇ ਜਾਣ ਤੋਂ ਡਾਢੇ ਪਰੇਸ਼ਾਨ ਹਨ। ਇਹ ਜਾਣਕਾਰੀ ਨਗਰ ਨਿਗਮ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦਿੰਦਿਆਂ ਕਿਹਾ ਕਿ ਨਿਗਮ ਦੇ ਨਵਯਿੁਕਤ ਕਮਿਸ਼ਨਰ ਮੈਡਮ ਨੇ ਵਿਸ਼ਵਾਸ ਦੁਆਇਆ ਸੀ ਕਿ ਮੁਲਾਜਮਾ ਦੀ ਤਨਖਾਹ ਹਰ ਮਹੀਨੇ 5 ਤਰੀਖ ਤੱਕ ਬੈਂਕ ਖਾਤਿਆਂ ‘ਚ ਪਾ ਦਿੱਤੀ ਜਾਵੇਗੀ ਪਰ ਕੁੱਝ ਦਿਨਾਂ ‘ਚ ਮਾਰਚ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਲੇਕਿਨ ਹੁਣ ਤੱਕ ਫਰਵਰੀ ਮਹੀਨੇ ਦੀ ਤਨਖਾਹ ਵੀ ਗਰੀਬ ਮੁਲਾਜਮਾ ਦੇ ਖਾਤੇ ਵਿੱਚ ਨਹੀਂ ਆਈ ਹੈ। ਉਹਨਾਂ ਕਿਹਾ ਕਿ ਸਫਾਈ ਸੇਵਕ, ਮਾਲੀ, ਚਪੜਾਸੀ ਤੇ ਫਾਇਰ ਬਿ੍ਰਗੇਡ ਦੇ ਸਟਾਫ ਮੈਂਬਰਾਂ ਲਈ ਘਰਾਂ ਦਾ ਖਰਚਾ ਚਲਾਉਣਾ ਔਖਾ ਹੋ ਰਿਹਾ ਹੈ। ਰੋਟੀ ਤੋਂ ਇਲਾਵਾ ਛੋਟੇ-ਛੋਟੇ ਬੱਚਿਆਂ ਦੀਆਂ ਜਰੂਰਤਾਂ, ਬਿਮਾਰ ਬਜੁਰਗਾਂ ਦੀ ਦਵਾਈ ਲਈ ਵੀ ਉਹਨਾਂ ਕੋਲ ਪੈਸੇ ਨਹੀਂ ਹਨ। ਉਹਨਾਂ ਮੰਗ ਕੀਤੀ ਕਿ 1 ਮਾਰਚ ਨੂੰ ਮਹਾਸ਼ਿਵਰਾਤ੍ਰੀ ਉਤਸਵ ਅਤੇ ਉਸ ਤੋਂ ਥੋੜੇ ਦਿਨ ਬਾਅਦ ਮਾਰਚ ਮਹੀਨੇ ਵਿਚ ਹੀ ਆ ਰਹੇ ਹੋਲੀ ਦੇ ਤਿਓਹਾਰ ਨੂੰ ਦੇਖਦੇ ਹੋਏ ਫਰਵਰੀ ਅਤੇ ਮਾਰਚ ਮਹੀਨੇ ਦੀ ਤਨਖਾਹ ਦਾ ਤੁਰੰਤ ਭੁਗਤਾਨ ਕੀਤਾ ਜਾਵੇ ਤਾਂ ਜੋ ਗਰੀਬ ਮੁਲਾਜਮਾਂ ਦੇ ਪਰਿਵਾਰ ਭੁੱਖ ਸੌਣ ਨੂੰ ਮਜਬੂਰ ਨਾ ਹੋਣ, ਬਿਮਾਰ ਦਵਾਈਆਂ ਤੋਂ ਵਾਂਝੇ ਨਾ ਰਹਿਣ ਅਤੇ ਸਮੂਹ ਪਰਿਵਾਰ ਮਹਾਸ਼ਿਵਰਾਤ੍ਰੀ ਤੇ ਹੋਲੀ ਦੇ ਤਿਓਹਰ ਸੁਖਾਲੇ ਹੋ ਕੇ ਮਨਾਉਣ ਦੇ ਯੋਗ ਹੋ ਸਕਣ।