You are currently viewing Post Poll Alliances: ਚੋਣਾਂ ਤੋਂ ਬਾਅਦ ਮੁੜ ਹੋਵੇਗਾ ਅਕਾਲੀ ਦਲ ਤੇ BJP ਵਿਚਾਲੇ ਗਠਜੋੜ? ਆਗੂਆਂ ਨੇ ਦਿੱਤੇ ਸੰਕੇਤ

Post Poll Alliances: ਚੋਣਾਂ ਤੋਂ ਬਾਅਦ ਮੁੜ ਹੋਵੇਗਾ ਅਕਾਲੀ ਦਲ ਤੇ BJP ਵਿਚਾਲੇ ਗਠਜੋੜ? ਆਗੂਆਂ ਨੇ ਦਿੱਤੇ ਸੰਕੇਤ

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣਾਂ (Punjab Elections 2022) ਐਤਵਾਰ ਨੂੰ ਹੋਈਆਂ ਹਨ। ਹੁਣ ਸਾਰੀਆਂ ਪਾਰਟੀਆਂ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ (Post Poll Alliances) ਦੀ ਉਡੀਕ ਕਰ ਰਹੀਆਂ ਹਨ।

ਇਸ ਵਾਰ ਪੰਜਾਬ ਦੀਆਂ ਚੋਣਾਂ ਬਹੁਤ ਦਿਲਚਸਪ ਰਹੀਆਂ ਹਨ। ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾ ਭਾਜਪਾ ਨਾਲ ਮਿਲ ਕੇ ਚੋਣ ਲੜੀ, ਉਥੇ ਹੀ ਭਾਜਪਾ ਇਸ ਵਾਰ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੋਂ ਬਿਨਾਂ ਮੈਦਾਨ ਵਿਚ ਉਤਰੀ।

ਕਿਸਾਨਾਂ ਦੇ ਮੁੱਦੇ ‘ਤੇ ਦੋਵਾਂ ਪਾਰਟੀਆਂ ਦਾ ਗਠਜੋੜ ਪੰਜਾਬ ਚੋਣਾਂ ਤੋਂ ਪਹਿਲਾਂ ਹੀ ਟੁੱਟ ਗਿਆ ਸੀ, ਪਰ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ (SAD-BJP Alliance) ਦੀਆਂ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਸੰਕੇਤ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਖੁਦ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਬਿਆਨ ‘ਤੇ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ, ‘ਪਹਿਲਾਂ ਚੋਣ ਨਤੀਜੇ ਆ ਜਾਣ ਦਿਓ। ਮੈਂ ਹਾਂ ਜਾਂ ਨਾਂਹ ਵਿੱਚ ਕੁਝ ਵੀ ਸੰਭਾਵਿਤ ਨਹੀਂ ਕਰ ਰਿਹਾ ਹਾਂ।”

ਇੱਕ ਮੀਡੀਆ ਅਦਾਰੇ ਵੱਲੋਂ ਮਜੀਠੀਆ ਦੇ ਹਵਾਲੇ ਨਾਲ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਦੇ ਮੁੱਦੇ ‘ਤੇ ਕੋਈ ਫੈਸਲਾ ਲੈ ਸਕਦਾ ਹੈ। ਇਸ ਤੋਂ ਬਾਅਦ ਮਜੀਠੀਆ ਨੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਸਾਡਾ ਗਠਜੋੜ ਬਸਪਾ ਨਾਲ ਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਚੋਣ ਜਲਸਿਆਂ ਦੌਰਾਨ ਕੀਤੇ ਗਏ ਸੰਬੋਧਨਾਂ ਵਿੱਚ ਵੀ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਵੀ ਲੋਕਾਂ ਨੂੰ ਨਜ਼ਰ ਆ ਰਹੀਆਂ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਰੋਨਾ ਦੀ ਲਾਗ ਲੱਗ ਗਈ ਸੀ, ਤਾਂ ਪੀਐਮ ਮੋਦੀ ਦੀ ਤਰਫ਼ੋਂ ਉਨ੍ਹਾਂ ਨੂੰ ਫ਼ੋਨ ਕਰਕੇ ਹਾਲ-ਚਾਲ ਵੀ ਪੁੱਛਿਆ ਗਿਆ ਸੀ। ਇਸ ਤੋਂ ਇਲਾਵਾ ਹਰ ਜਨਮ ਦਿਨ ਉਤੇ ਪੀਐਮ ਮੋਦੀ ਖੁਦ ਬਾਦਲ ਨੂੰ ਫੋਨ ਕਰਕੇ ਵਧਾਈਆਂ ਦਿੰਦੇ ਹਨ। ਸਿਆਸੀ ਮਾਹਰ ਇਨ੍ਹਾਂ ਵਿਚੋਂ ਵੀ ਦੋਵਾਂ ਧਿਰਾਂ ਦੀ ਮੁੜ ਸਾਂਝ ਪੈਣ ਦੀਆਂ ਸੰਭਾਵਨਾਂ ਤਲਾਸ਼ ਰਹੇ ਹਨ।