You are currently viewing ਭਾਜਪਾ ‘ਚ ਸ਼ਾਮਲ ਹੋਏ ਲੋਕ ਇੰਨਸਾਫ ਪਾਰਟੀ ਦੋਆਬਾ ਜੋਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਡਾਂਡੀਆ * ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਤੁਰਣ ਚੁੱਘ ਨੇ ਕੀਤਾ ਸਵਾਗਤ * ਸੋ੍ਰਮਣੀ ਅਕਾਲੀ ਦਲ ਦੇ ਸਕੱਤਰ ਨੂੰ ਵੀ ਦੁਆਈ ਭਾਜਪਾ ਦੀ ਮੈਂਬਰਸ਼ਿਪ

ਭਾਜਪਾ ‘ਚ ਸ਼ਾਮਲ ਹੋਏ ਲੋਕ ਇੰਨਸਾਫ ਪਾਰਟੀ ਦੋਆਬਾ ਜੋਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਡਾਂਡੀਆ * ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਤੁਰਣ ਚੁੱਘ ਨੇ ਕੀਤਾ ਸਵਾਗਤ * ਸੋ੍ਰਮਣੀ ਅਕਾਲੀ ਦਲ ਦੇ ਸਕੱਤਰ ਨੂੰ ਵੀ ਦੁਆਈ ਭਾਜਪਾ ਦੀ ਮੈਂਬਰਸ਼ਿਪ

ਫਗਵਾੜਾ 7 ਫਰਵਰੀ
ਭਾਰਤੀ ਜਨਤਾ ਪਾਰਟੀ ਨੂੰ ਹੁਸ਼ਿਆਰਪੁਰ ਲੋਕਸਭਾ ਹਲਕੇ ‘ਚ ਉਸ ਸਮੇਂ ਭਾਰੀ ਤਾਕਤ ਮਿਲੀ ਜਦੋਂ ਕੇਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੀ ਹਾਜਰੀ ‘ਚ ਲੋਕ ਇੰਨਸਾਫ ਪਾਰਟੀ ਦੇ ਦੁਆਬਾ ਜੋਨ ਦੇ ਮੀਤ ਪ੍ਰਧਾਨ ਅਤੇ ਜਿਲਾ ਹੁਸ਼ਿਆਰਪੁਰ ਦੇ ਦਿਹਾਤੀ ਪ੍ਰਧਾਨ ਅਵਤਾਰ ਸਿੰਘ ਡਾਂਡੀਆ ਨੂੰ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਕਰਵਾਇਆ। ਉਹਨਾਂ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਹਰਵੀਰ ਸਿੰਘ ਨੇ ਵੀ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਸ੍ਰੀ ਤਰੁਣ ਚੁੱਘ ਨੇ ਕਿਹਾ ਕਿ ਇਸ ਨਾਲ ਲੋਕਸਭਾ ਹਲਕਾ ਹੁਸ਼ਿਆਰਪੁਰ ਅਧੀਨ ਆਉਂਦੀਆਂ ਕੁੱਲ 9 ਵਿਧਾਨਸਭਾਵਾਂ ਵਿਚ ਭਾਜਪਾ ਨੂੰ ਲਾਭ ਮਿਲੇਗਾ। ਉਹਨਾਂ ਅਵਤਾਰ ਸਿੰਘ ਡਾਂਡੀਆਂ, ਹਰਵੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਜਪਾ ਨੂੰ ਹਰੇਕ ਵਿਧਾਨਸਭਾ ਹਲਕੇ ਵਿਚ ਵੋਟਰਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਕੁੱਝ ਸਮਾਂ ਪਹਿਲਾਂ ਤੱਕ ਜਿਹੜੇ ਵਿਰੋਧੀ ਆਗੂ ਇਹ ਕਹਿੰਦੇ ਸੀ ਕਿ ਭਾਜਪਾ ਨੂੰ 117 ਹਲਕਿਆਂ ‘ਚ ਉਮੀਦਵਾਰ ਹੀ ਨਹੀਂ ਮਿਲਣਗੇ ਉਹਨਾਂ ਦੇ ਮੂੰਹ ਅੱਜ ਭਾਜਪਾ ਦੀ ਲੋਕਪਿ੍ਰਅਤਾ ਦੇ ਦਿਨੋਂ ਦਿਨ ਵੱਧਦੇ ਗ੍ਰਾਫ ਨੂੰ ਦੇਖ ਕੇ ਬੰਦ ਹੋ ਗਏ ਹਨ। ਅਕਾਲੀ-ਬਸਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ‘ਤੇ ਰਾਜ ਕਰਨ ਦੇ ਖਿਆਲੀ ਮਹਿਲ ਢਹਿ-ਢੇਰੀ ਹੁੰਦੇ ਸਪਸ਼ਟ ਦਿਖਾਈ ਦੇ ਰਹੇ ਹਨ। ਉਹਨਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਇਸ ਵਾਰ ਪੰਜਾਬ ਵਿਚ ਭਾਰਤੀ ਜਨਤਾ ਆਪਣੇ ਸਹਿਯੋਗੀ ਕੈਪਟਨ ਅਮਰਿੰਦਰ ਸਿੰਘ ਤੇ ਸ੍ਰ. ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਰੱਲ ਕੇ ਪੂਰਣ ਬਹੁਮਤ ਦੀ ਸਰਕਾਰ ਬਣਾਏਗੀ। ਇਸ ਮੋਕੇ ਸਾਬਕਾ ਮੇਅਰ ਅਰੁਣ ਖੋਸਲਾ, ਰਾਜੀਵ ਪਾਹਵਾ, ਚੈਂਚਲ ਵਰਮਾ ਆਦਿ ਵੀ ਹਾਜਰ ਸਨ।