ਫਗਵਾੜਾ 11 ਜਨਵਰੀ
ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਅਤੇ ਯੋਗ ਵਰਕਰਾਂ ਨੂੰ ਮਾਨ ਸਨਮਾਨ ਦੇਣ ਲਈ ਪਾਰਟੀ ਪ੍ਰਧਾਨ ਸ. ਸੁਖਬੀਰ ਦਿੰਘ ਬਾਦਲ ਨੇ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਜਿਸ ਵਿੱਚ ਪਾਰਟੀ ਪ੍ਰਧਾਨ ਵੱਲੋਂ ਫਗਵਾੜਾ ਦੇ ਤੇਜਿੰਦਰਪਾਲ ਸਿੰਘ ਬਿੱਟਾ ਨੂੰ ਅਕਾਲੀ ਦਲ ਪੀ ਏ ਸੀ ਦਾ ਮੈਂਬਰ ਅਤੇ ਸ.ਜਸਬੀਰ ਸਿੰਘ ਭੁੱਲਾਰਾਈ ਨੂੰ ਅਕਾਲੀ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਹੈ। ਇਸ ਸਬੰਧੀ ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਡਾ.ਦਲਜੀਤ ਸਿੰਘ ਚੀਮਾ ਵੱਲੋ ਨਿਯੁਕਤੀ ਪੱਤਰ ਜਾਰੀ ਕੀਤਾ ਗਿਆ। ਇਸ ਮੋਕੇ ਪੀ ਏ ਸੀ ਮੈਂਬਰ ਸ. ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ ਨੇ ਦੋਹਾਂ ਆਗੂਆਂ ਦੀ ਨਿਯੁਕਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਨਾਲ ਫਗਵਾੜਾ ਹਲਕੇ ਵਿਚ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ। ਸ. ਬਿੱਟਾ ਅਤੇ ਸ. ਭੁੱਲਾਰਾਈ ਨੇ ਆਪਣੀ ਨਿਯੁਕਤੀ ਤੇ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸੀਨੀਅਰ ਮੀਤ ਪ੍ਰਧਾਨ ਡਾ.ਦਲਜੀਤ ਸਿੰਘ ਚੀਮਾ, ਪੰਜਾਬ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਸ.ਜਰਨੈਲ ਸਿੰਘ ਵਾਹਦ, ਪੀ ਏ ਸੀ ਮੈਬਰ ਸ. ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ ਫਗਵਾੜਾ ਅਤੇ ਹੋਰ ਅਕਾਲੀ ਦਲ ਹਾਈਕਮਾਂਡ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਹਮੇਸ਼ਾ ਅਕਾਲੀ ਦਲ ਦੇ ਸਿਪਾਹੀ ਰਹੇ ਹਨ ਅਤੇ ਅਗਾਂਹ ਤੋਂ ਵੀ ਅਕਾਲੀ ਦਲ ਲਈ ਵਧ ਚੱੜ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਉਣ ਲਈ ਪਾਰਟੀ ਵੱਲੋਂ ਦਿੱਤੇ ਹਰ ਪ੍ਰੋਗਰਾਮ ਵਿਚ ਤਨ ਮਨ ਧੰਨ ਨਾਲ ਸ਼ਮੂਲੀਅਤ ਕਰਨਗੇ।