You are currently viewing ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਵਾਤਾਵਰਨ ਮੇਲੇ ਦੇ ਆਨਲਾਈਨ ਮੁਕਾਬਲੇ 17 ਜਨਵਰੀ ਤੋਂ ਸ਼ੁਰੂ

ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਵਾਤਾਵਰਨ ਮੇਲੇ ਦੇ ਆਨਲਾਈਨ ਮੁਕਾਬਲੇ 17 ਜਨਵਰੀ ਤੋਂ ਸ਼ੁਰੂ

 

ਫਗਵਾੜਾ, 6 ਜਨਵਰੀ
ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵੇਰ ਸਲਾਨਾ ਵਾਤਾਵਰਨ ਮੇਲੇ ‘ਚ ਵੱਖੋ-ਵੱਖਰੇ ਆਨਲਾਈਨ ਮੁਕਾਬਲੇ 17 ਜਨਵਰੀ 2022 ਤੋਂ 21 ਜਨਵਰੀ 2022 ਤੱਕ ਹੋਣਗੇ, ਜੋ ਕਿ ਪਹਿਲਾਂ 13 ਜਨਵਰੀ, 15 ਜਨਵਰੀ ਅਤੇ 16 ਜਨਵਰੀ 2022 ਨੂੰ ਰੱਖੇ ਗਏ ਹਨ। ਕੋਵਿਡ-19 ਸਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਾਤਾਵਰਨ ਮੇਲੇ ਦਾ ਪ੍ਰੋਗਰਾਮ ਹੁਣ ਆਨ ਲਾਈਨ ਹੋਏਗਾ। ਮੁਕਾਬਲਿਆਂ ‘ਚ ਜੇਤੂ ਵਿਦਿਆਰਥੀਆਂ ਨੂੰ 22 ਜਨਵਰੀ ਅਤੇ 23 ਜਨਵਰੀ 2022 ਨੂੰ ਇਨਾਮ ਕੋਵਿਡ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਨੀਅਤ ਸਮੇਂ ਅਤੇ ਇਕੱਠ  ਦੀ ਨੀਅਤ ਗਿਣਤੀ ਅਨੁਸਾਰ ਬਲੱਡ ਬੈਂਕ ਫਗਵਾੜਾ ਵਿਖੇ ਦਿੱਤੇ ਜਾਣਗੇ। ਇਹ ਜਾਣਕਾਰੀ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਦਿੰਦਿਆਂ ਸਾਰੇ ਸਕੂਲਾਂ, ਸਮਾਜ ਸੇਵੀ ਸੰਸਥਾਵਾਂ ਨੂੰ ਇਹਨਾਂ ਪ੍ਰੋਗਰਾਮਾਂ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਵਾਤਾਵਰਨ ਮੇਲੇ ਦੀ ਰੂਪ ਰੇਖਾ ਤਿਆਰ ਕਰਨ ਲਈ ਕੀਤੀ ਗਈ ਮੀਟਿੰਗ ਵਿੱਚ ਹੋਰਨਾਂ ਤੋਂ ਬਿਨ੍ਹਾਂ ਮਲਕੀਅਤ ਸਿੰਘ ਰਗਬੋਤਰਾ, ਤਾਰਾ ਚੰਤ ਚੁੰਬਰ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਮਨੋਜ ਮਿੱਢਾ ਸਾਬਕਾ ਰੋਟਰੀ ਸਾਊਥ ਈਸਟ ਪ੍ਰਧਾਨ, ਮਨਜੀਤ ਸਿੰਘ ਰੋਟਰੀ ਸਾਊਥ ਈਸਟ, ਗੁਰਪ੍ਰੀਤ ਸਿੰਘ ਲਾਇਨਜ਼ ਡਾਇਮੰਡ, ਜਸਪ੍ਰੀਤ ਸਿੰਘ ਆਦਿ ਸ਼ਾਮਲ ਹੋਏ।

ਮੁਕਾਬਲੇ ਹੇਠ ਲਿਖੇ ਅਨੁਸਾਰ ਹਨ

ਪੋਲਿਊਸ਼ਨ ਚੈੱਕਅੱਪ ਸਾਇੰਸ ਮਾਡਲ ਮੁਕਾਬਲੇ, ਆਨ ਦੀ ਸਪਾਟ ਪੇਂਟਿੰਗ, ਫੈਂਸੀਡ੍ਰੈਸ ਮੁਕਾਬਲੇ, ਫੋਕਸਾਂਗ, ਫਰੂਟ ਟ੍ਰੀ ਪਲਾਂਟੇਸ਼ਨ ਕੁਇਜ਼,  ਫਲਾਵਰ ਅਰੇਜ਼ਮੈਂਟ,ਵੇਸਟ ਟੂ ਬੇਸਟ,ਹੈਲਥੀ ਬੈਬੀ ਮੁਕਾਬਲੇ, ਕਿਸਾਨਾਂ ਦਾ ਸਨਮਾਨ, ਭਾਸ਼ਨ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ ਹੋਣਗੇ।