ਫਗਵਾੜਾ 6 ਜਨਵਰੀ
ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਚੂਕ ਦੀ ਬੀਤੇ ਦਿਨ ਵਾਪਰੀ ਘਟਨਾ ਦੀ ਸਖਤ ਨਖੇਦੀ ਕਰਦਿਆਂ ਕਿ ਇਹ ਘਟਨਾ ਦੇਸ਼ ਵਿਦੇਸ਼ ਵਿਚ ਵੱਸਦੇ ਹਰ ਭਾਰਤੀ ਦਾ ਅਪਮਾਨ ਅਤੇ ਪੰਜਾਬ ਨੂੰ ਬਦਨਾਮ ਕਰਨ ਵਾਲੀ ਹਰਕਤ ਹੈ। ਜਿਸ ਸੂਬੇ ਵਿਚ ਦੇਸ਼ ਦਾ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਉੱਥੇ ਆਮ ਜਨਤਾ ਦਾ ਤਾਂ ਰੱਬ ਹੀ ਰਾਖਾ ਹੈ। ਉਹਨਾਂ ਕਿਹਾ ਕਿ ਜੋ ਲੋਕ ਵੀ ਇਸ ਸਾਜਿਸ਼ ਵਿਚ ਸਾਜਿਸ਼ ਹਨ ਉਹਨਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਸੰਦੇਸ਼ ਦੇਣਾ ਇਸ ਲਈ ਵੀ ਜਰੂਰੀ ਹੈ ਕਿ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਿਛਲੇ ਇਕ ਸਾਲ ਦੇ ਦਰਮਿਆਨ ਅਰਾਜਕਤਾ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਲੱਗਦਾ ਹੈ ਕਿ ਕੇਂਦਰ ਦੀ ਸ਼ਰਾਫਤ ਨਾਲ ਕੁੱਝ ਦੇਸ਼ ਵਿਰੋਧੀ ਤਾਕਤਾਂ ਦੇ ਹੌਸਲੇ ਜਰੂਰਤ ਤੋਂ ਵੱਧ ਬੁਲੰਦ ਹੋ ਰਹੇ ਹਨ। ਜਿਸ ਕਰਕੇ ਸੂਬੇ ਦੇ ਅਮਨ ਪਸੰਦ ਲੋਕਾਂ ਵਿਚ ਭੈਅ ਅਤੇ ਸਹਿਮ ਦਾ ਮਾਹੌਲ ਹੈ। ਉਹਨਾਂ ਸਵਾਲ ਕੀਤਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਕਾਫਿਲੇ ਨੂੰ ਪੰਦਰਾਂ ਤੋਂ ਵੀਹ ਮਿਨਟ ਤੱਕ ਫਲਾਈ ਓਵਰ ਦੇ ਉੱਪਰ ਰੁਕਣ ਪਿਆ ਉਸ ਦੌਰਾਨ ਭੀੜ ਵਿਚ ਸ਼ਾਮਲ ਕੋਈ ਦੇਸ਼ ਵਿਰੋਧੀ ਅਨਸਰ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਘਟੀਆ ਹਰਕਤ ਕਰ ਸਕਦਾ ਸੀ ਜਾਂ ਉਕਸਾਹਟ ਵਿਚ ਭੀੜ ਬੇਕਾਬੂ ਹੋ ਸਕਦੀ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪਾਰਟੀ ਨੂੰ ਸ਼ਾਇਦ ਇਹ ਗੱਲ ਸਮਝ ਨਹੀਂ ਆ ਰਹੀ ਜੋ ਕਿ ਮੰਦਭਾਗੀ ਗੱਲ ਹੈ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਪੰਜਾਬ ਵਿਚ ਰਾਸ਼ਟਰ ਪਤੀ ਰਾਜ ਲਾਗੂ ਕਰਨਾ ਅੱਜ ਸਮੇਂ ਦੀ ਮੰਗ ਬਣ ਗਿਆ ਹੈ ਕਿਉਂਕਿ ਵਿਧਾਨਸਭਾ ਚੋਣਾਂ ਲਈ ਮੌਜੂਦਾ ਮਾਹੌਲ ਬਿਲਕੁਲ ਵੀ ਠੀਕ ਨਹੀਂ ਹੈ। ਸਭ ਤੋਂ ਪਹਿਲਾਂ ਪੰਜਾਬ ਵਿਚ ਕਾਨੂੰਨ ਵਿਵਸਥਾ ਦਰੁਸਤ ਹੋਣੀ ਚਾਹੀਦੀ ਹੈ। ਨਹੀਂ ਤਾਂ ਨਿਰਪੱਖ ਅਤੇ ਅਮਨ ਸ਼ਾਂਤੀ ਦੇ ਮਾਹੌਲ ਵਿਚ ਚੋਣਾਂ ਬਿਲਕੁਲ ਵੀ ਸੰਭਵ ਨਹੀਂ ਹੋਣਗੀਆਂ। ਇਸ ਮੌਕੇ ਸ਼ਿਵ ਸੈਨਾ ਆਗੂ ਸ਼ਮਸ਼ੇਰ ਭਾਰਤੀ ਅਤੇ ਮਾਣਿਕ ਚੰਦ ਵੀ ਹਾਜਰ ਸਨ।