You are currently viewing ਡਾ. ਤਾਨੀਆ ਹੁਣ ਰਾਜਨ ਆਈ ਕੇਅਰ ਫਗਵਾੜਾ ਵਿਖੇ ਦੇਣਗੇ ਸੇਵਾਵਾਂ

ਡਾ. ਤਾਨੀਆ ਹੁਣ ਰਾਜਨ ਆਈ ਕੇਅਰ ਫਗਵਾੜਾ ਵਿਖੇ ਦੇਣਗੇ ਸੇਵਾਵਾਂ

ਫਗਵਾੜਾ 31 ਦਸੰਬਰ 
ਡਾ. ਰਾਜਨ ਆਈ ਕੇਅਰ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ. ਰਾਜਨ ਨੇ ਦੱਸਿਆ ਕਿ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ (ਪਿਮਸ) ਜਲੰਧਰ ਦੇ ਅੱਖਾਂ ਦੇ ਵਿਭਾਗ ਦੇ ਪ੍ਰੋਫੈਸਰ ਡਾ. ਤਾਨੀਆ ਪਰਮਾਰ ਮੌਦਗਿਲ ਹੁਣ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਚ ਹਰੇਕ ਬੁੱਧਵਾਰ ਅਤੇ ਸ਼ਨੀਵਾਰ ਸ਼ਾਮ 5 ਤੋਂ 7 ਵਜੇ ਤੱਕ ਆਪਣੀਆਂ ਸੇਵਾਵਾਂ ਦੇਣਗੇ। ਉਹਨਾਂ ਦੱਸਿਆ ਕਿ ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਅਤੇ ਭੈਂਗੇਪਣ ਦੇ ਮਰੀਜ ਡਾ. ਤਾਨੀਆ ਦੀਆਂ ਉੱਚ ਤਕਨੀਕੀ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।