ਭਾਜਪਾ ਤੋਂ ਕਾਂਗਰਸ ਵਿੱਚ ਆ ਕੇ ਨਵੇਂ-ਨਵੇਂ ਬਣੇ ਪੰਜਾਬ ਕਾਂਗਰਸ ਪ੍ਰਧਾਨ ਵਲੋਂ ਪੰਜਾਬ ਪੁਲਿਸ ਤੇ ਕੀਤੀ ਗਈ ਟਿੱਪਣੀ ਦੀ ਜਿੰਨੀ ਵੀ ਨਿਖੇਧੀ ਕੀਤੀ ਜਾ ਸਕੇ ਉਨੀ ਹੀ ਘੱਟ ਹੈ। ਇਹ ਗੱਲ ਪ੍ਰਾਕ੍ਰਿਤਿਕ ਅਤੇ ਸਮਾਜਿਕ ਵਾਤਾਵਰਣ ਪ੍ਰੇਮੀ ਵੀਰ ਪ੍ਰਤਾਪ ਰਾਣਾ ਨੇ ਕਹੀ।
ਵੀਰ ਪ੍ਰਤਾਪ ਰਾਣਾ ਨੇ ਅੱਗੇ ਕਿਹਾ ਕਿ ਆਜ਼ਾਦੀ ਦੇ ਬਾਅਦ ਤੋਂ ਹੀ ਪੁਲਿਸ ਨੇ ਪੰਜਾਬ ਦੇ ਲਈ ਅਤੇ ਭਾਰਤ ਦੇ ਲਈ ਵੱਡੀਆਂ-ਵੱਡੀਅ ਕੁਰਬਾਨੀਆਂ ਦਿੱਤੀਆਂ ਹਨ, ਪੰਜਾਬ ਪੁਲਿਸ ਦੀ ਬਹਾਦਰੀ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਹੈ,ਫਿਰ ਚਾਹੇ ਉਹ ਭਾਰਤ-ਪਾਕਿਸਤਾਨ ਦੇ ਸਮੇਂ ਹੋਵੇ ਜਾਂ ਪੰਜਾਬ ਦੇ ਕਾਲੇ ਦੌਰ ਆਤੰਕਵਦ ਦੇ ਸਮੇਂ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਪ੍ਰਸ਼ੰਸਾਯੋਗ ਕੰਮ ਕੀਤੇ ਹਨ। ਇਹੀ ਨਹੀਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਪੰਜਾਬ ਪੁਲਿਸ ਨੇ ਕਈ ਗੈਰ ਜ਼ਿੰਮੇਦਾਰ ਲੋਕਾਂ ਦੇ ਹਮਲੇ ਵੀ ਬਰਦਾਸ਼ਤ ਕੀਤੇ ਹਨ ਪਰ ਉਹ ਆਪਣੇ ਕਰਤੱਵ ਅਤੇ ਧੀਰਜ ਤੋਂ ਕਦੇ ਪਿੱਛੇ ਨਹੀਂ ਰਹੇ।
ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿਧੂ ਜੋ ਕਿ ਪੰਜਾਬ ਪੁਲਿਸ ਦੇ ਜਵਾਨਾਂ ਦੀ ਸੁਰੱਖਿਆ ਹੇਠ ਚੱਲਦੇ ਹਨ, ਵਲੋਂ ਪੰਜਾਬ ਪੁਲਿਸ ਤੇ ਕੀਤੀ ਗਈ ਟਿੱਪਣੀ ਬਹੁਤ ਨਿੰਦਣਯੋਗ ਹੈ। ਇਸ ਤੇ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਦੇ ਹੋਏ ਨਵਜੋਤ ਸਿੰਘ ਸਿਧੂ ਨੂੰ ਕਾਂਗਰਸ ਪ੍ਰਧਾਨ ਦੇ ਅਹੁੱਦੇ ਤੋਂ ਹਟਾ ਦੇਣਾ ਚਾਹੀਦਾ ਹੈ। ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਨਵਜੋਤ ਸਿੰਘ ਸਿਧੂ ਪੰਜਾਬ ਪੁਲਿਸ ਪੁਲਿਸ ਤੇ ਗਲਤ ਟਿੱਪਣੀਆਂ ਕਰਦੇ ਹਨ ਅਤੇ ਦੁਸ਼ਮਣ ਦੇਸ਼ ਪਾਕਿਸਤਾਨ ਨੂੰ ਆਪਣਾ ਦੋਸਤ ਦੱਸਦੇ ਹਨ ਜੋ ਕਿ ਆਏ ਦਿਨ ਪੰਜਾਬ ਪੁਲਿਸ ਦੇ ਲਈ ਸਿਰ ਦਰਦ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਜੇਕਰ ਭਾਰਤ ਸੰਵਿਧਾਨ ਤੇ ਭਰੋਸਾ ਹੈ ਅਤੇ ਉਹ ਇਕ ਰਾਸ਼ਟਰਵਾਦੀ ਪਾਰਟੀ ਹੈ ਤਾਂ ਉਨ੍ਹਾਂ ਨੂੰ ਬਿਨਾਂ ਦੇਰ ਕੀਤੇ ਨਵਜੋਤ ਸਿੰਘਸਿਧੂ ਨੂੰ ਜਲਦੀ ਬਰਖਾਸਤ ਕਰ ਦੇਣਾ ਚਾਹੀਦਾ ਹੈ ਅਤੇ ਉਨਾਂ ਵਲੋਂ ਪੰਜਾਬ ਪੁਲਿਸ ਤੇ ਕੀਤੀ ਗਈ ਟਿੱਪਣੀ ਤੇ ਝੁੱਕ ਕੇ ਪੰਜਾਬ ਪੁਲਿਸ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਿਆਨ ਜਾਰੀ ਕਰਕੇ ਆਪਣਾ ਪੱਖ ਰੱਖ ਕੇ ਕਾਂਗਰਸ ਸਰਕਾਰ ਦੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ