You are currently viewing ਦੇਸ਼ ਦੀ ਅਖੰਡਤਾ ਤੇ ਲੋਕਤੰਤਰ ਦੀ ਰੱਖਿਆ ਲਈ ਕਾਂਗਰਸ ਪਾਰਟੀ ਨੇ ਦਿੱਤੀਆਂ ਵੱਡੀਆਂ ਕੁਰਬਾਨੀਆਂ – ਰਾਣੀ ਸੋਢੀ * ਮਹਿਲਾ ਕਾਂਗਰਸ ਨੇ ਮਨਾਇਆ 137ਵਾਂ ਸਥਾਪਨਾ ਦਿਵਸ * ਲੱਡੂ ਵੰਡ ਕੇ ਕਰਵਾਇਆ ਵਰਕਰਾਂ ਦਾ ਮੂੰਹ ਮਿੱਠਾ

ਦੇਸ਼ ਦੀ ਅਖੰਡਤਾ ਤੇ ਲੋਕਤੰਤਰ ਦੀ ਰੱਖਿਆ ਲਈ ਕਾਂਗਰਸ ਪਾਰਟੀ ਨੇ ਦਿੱਤੀਆਂ ਵੱਡੀਆਂ ਕੁਰਬਾਨੀਆਂ – ਰਾਣੀ ਸੋਢੀ * ਮਹਿਲਾ ਕਾਂਗਰਸ ਨੇ ਮਨਾਇਆ 137ਵਾਂ ਸਥਾਪਨਾ ਦਿਵਸ * ਲੱਡੂ ਵੰਡ ਕੇ ਕਰਵਾਇਆ ਵਰਕਰਾਂ ਦਾ ਮੂੰਹ ਮਿੱਠਾ

ਫਗਵਾੜਾ 28 ਦਸੰਬਰ
ਮਹਿਲਾ ਕਾਂਗਰਸ ਪੰਜਾਬ ਦੇ ਪ੍ਰਧਾਨ ਮੈਡਮ ਬਲਵੀਰ ਰਾਣੀ ਸੋਢੀ ਵਲੋਂ ਕਾਂਗਰਸ ਪਾਰਟੀ ਦਾ 137ਵਾਂ ਸਥਾਪਨਾ ਦਿਵਸ ਫਿਰੌਜਪੁਰ ਵਿਖੇ ਮਹਿਲਾ ਵਰਕਰਾਂ ਦੇ ਨਾਲ ਮਨਾਇਆ ਗਿਆ। ਉਹਨਾਂ ਸਮੂਹ ਵਰਕਰਾਂ ਦਾ ਜਿੱਥੇ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਉੱਥੇ ਹੀ ਕਿਹਾ ਕਿ ਅਜਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਵਿਚ ਲੋਕਤੰਤਰ ਦੀ ਸੁਰੱਖਿਆ ਹਿਤ ਕਾਂਗਰਸ ਪਾਰਟੀ ਨੇ ਹਮੇਸ਼ਾ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਕਾਂਗਰਸ ਲਈ ਮਾਨ ਦੀ ਗੱਲ ਹੈ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵਰਗੀਆਂ ਸ਼ਖ਼ਸੀਅਤਾਂ ਨੇ ਇਸ ਦੀ ਅਗਵਾਈ ਕੀਤੀ ਹੈ। ਸ੍ਰੀਮਤੀ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸ੍ਰ. ਬੇਅੰਤ ਸਿੰਘ ਨੇ ਦੇਸ਼ ਦੀ ਅਖੰਡਤਾ ਲਈ ਜਿੰਦਗੀਆਂ ਕੁਰਬਾਨ ਕੀਤੀਆਂ ਹਨ। ਕਾਂਗਰਸ ਪਾਰਟੀ ਕਦੇ ਵੀ ਅਮੀਰ ਜਾਂ ਗਰੀਬ ਵਿਚ ਭੇਦ ਕਰਦੀ ਹੈ ਤੇ ਨਾ ਹੀ ਜਾਤੀ ਜਾਂ ਧਰਮ ਦੀ ਰਾਜਨੀਤੀ ਕਰਦੀ ਹੈ। ਉਹਨਾਂ ਸਮੂਹ ਵਰਕਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਪੰਜਾਬ ਵਿਚ 2022 ‘ਚ ਦੋਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਦੇ ਗਠਨ ਲਈ ਔਰਤਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਿਆ ਜਾਵੇ ਅਤੇ ਡੋਰ-ਡੂ-ਡੋਰ ਪਾਰਟੀ ਦੀਆਂ ਨੀਤੀਆਂ ਅਤੇ ਚਰਨਜੀਤ ਸਿੰਘ ਚੰਨੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕੀਤਾ ਜਾਵੇ।