You are currently viewing ਧਾਰਮਿਕ ਅਸਥਾਨਾ ਤੇ ਨਤਮਸਤਕ ਹੋਏ ਜਿਲ੍ਹਾ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ

ਧਾਰਮਿਕ ਅਸਥਾਨਾ ਤੇ ਨਤਮਸਤਕ ਹੋਏ ਜਿਲ੍ਹਾ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ

ਫਗਵਾੜਾ 20 ਦਸੰਬਰ
ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਪੰਜਾਬ ਸਰਕਾਰ ਵਲੋਂ ਕੈਬਿਨੇਟ ਰੈਂਕ ਮਿਲਣ ਤੇ ਸਾਬਕਾ ਮੰਤਰੀ ਸ੍ਰ. ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਪੰਜਾਬ ਨੇ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਅਤੇ ਨਿਰਮਲ ਕੁਟੀਆ ਸੰਭਵਾਲੀ ਪੰਡਵਾ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰੂ ਰਵਿਦਾਸ ਮਹਾਰਾਜ ਦੀ ਚਰਨਛੋਹ ਪ੍ਰਾਪਤ ਸ੍ਰੋਮਣੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਪੁੱਜਣ ਤੇ ਮੰਦਰ ਕਮੇਟੀ ਦੇ ਪ੍ਰਧਾਨ ਦਵਿੰਦਰ ਕੁਲਥਮ ਨੇ ਦਲਜੀਤ ਰਾਜੂ ਤੇ ਜੋਗਿੰਦਰ ਸਿੰਘ ਮਾਨ ਦਾ ਸਵਾਗਤ ਕੀਤਾ। ਜਦਕਿ ਨਿਰਮਲ ਕੁਟੀਆ ਪੰਡਵਾ ਵਿਖੇ ਬਾਬਾ ਗੁਰਚਰਨ ਸਿੰਘ ਨੇ ਕਾਂਗਰਸੀ ਆਗੂਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨ ਕੀਤਾ। ਮਾਨ ਅਤੇ ਰਾਜੂ ਨੇ ਕਿਹਾ ਕਿ ਉਹ ਗੁਰੂ ਘਰ ਦੇ ਸੇਵਕ ਅਤੇ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ। ਗੁਰੂ ਘਰ ਦੇ ਅਸ਼ੀਰਵਾਦ ਸਦਕਾ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ ਤੇ ਕਾਂਗਰਸ ਪਾਰਟੀ ਨੂੰ ਫਗਵਾੜਾ ਸਮੇਤ ਜਿਲ੍ਹੇ ਦੀਆਂ ਚਾਰੇ ਵਿਧਾਨਸਭਾ ਸੀਟਾਂ ਉਪਰ ਸ਼ਾਨਦਾਰ ਜਿੱਤ ਦੁਆਉਣ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੋਕੇ ਉਹਨਾਂ ਦੇ ਨਾਲ ਸ੍ਰ. ਅਵਤਾਰ ਸਿੰਘ ਸਰਪੰਚ ਪੰਡਵਾ, ਵਰੁਣ ਬੰਗੜ ਚੱਕ ਹਕੀਮ, ਕਾਕਾ ਨਾਰੰਗ, ਕਿਸਨ ਕੁਮਾਰ ਹੀਰੋ, ਰਾਮ ਕੁਮਾਰ ਚੱਢਾ, ਦੀਪ ਹਰਦਾਸਪੁਰ ਬਲਾਕ ਸੰਮਤੀ ਮੈਂਬਰ, ਕੇ.ਕੇ.ਸਰਮਾ, ਰਜਿੰਦਰ ਰਾਜੂ, ਇੰਦਰਜੀਤ ਪੀਪਾ ਰੰਗੀ, ਕਾਲਾ, ਮੋਨੂੰ ਸਰਵਟਾ, ਵਿਨੋਦ ਹਦੀਆਬਾਦ, ਗੁਰਪ੍ਰੀਤ ਕੋਰ ਜੰਡੂ  ਤੇ ਮਧੂ ਸਰਵਟਾ ਆਦਿ ਵੀ ਸਨ।