ਫਗਵਾੜਾ 19 ਦਸੰਬਰ
ਬ੍ਰਾਹਮਣ ਮੰਡਲ ਦੀ ਇਕ ਮੀਟਿੰਗ ਖਾਟੀ ਧਾਮ ਮੰਦਰ ਪਿੰਡ ਖਾਟੀ ਵਿਖੇ ਵਿਸ਼ਵ ਬੰਧੂ ਸੁਧੀਰ ਤੇ ਹਰਮੇਸ਼ ਲਾਲ ਪਾਠਕ ਦੀ ਸਾਂਝੀ ਅਗਵਾਈ ਹੇਠ ਹੋਈ। ਜਿਸ ਵਿਚ ਬ੍ਰਾਹਮਣ ਮੰਡਲ ਦੇ ਮੈਂਬਰ ਤੇ ਬ੍ਰਾਹਮਣ ਸਮਾਜ ਦੇ ਪਤਵੰਤੇ ਸ਼ਾਮਲ ਹੋਏ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸੰਸਥਾ ਦੇ ਸੰਵਿਧਾਨ ਮੁਤਾਬਕ ਹਰ ਸਾਲ ਅਪ੍ਰੈਲ ਮਹੀਨੇ ਵਿਚ ਬ੍ਰਾਹਮਣ ਮੰਡਲ ਦੇ ਪ੍ਰਧਾਨ ਦੀ ਚੋਣ ਕਰਵਾਉਣਾ ਜਰੂਰੀ ਹੈ ਪਰ ਅਜਿਹਾ ਨਹੀਂ ਹੋ ਰਿਹਾ ਤੇ ਨਾ ਹੀ ਕਮੇਟੀ ਦੇ ਅਹੁਦੇਦਾਰ ਚੁਣੇ ਜਾ ਰਹੇ ਹਨ ਜਿਸ ਕਰਕੇ ਭਗਵਾਨ ਪਰਸ਼ੂਰਾਮ ਜੀ ਦੇ ਤੱਪ ਅਸਥਾਨ ਖਾਟੀ ਧਾਮ ਦੀ ਦੇਖਭਾਲ ਅਤੇ ਪ੍ਰਬੰਧਾਂ ਵਿਚ ਕਈ ਮੁਸ਼ਕਲਾਂ ਆ ਰਹੀਆਂ ਹਨ। ਮੰਦਰ ਦੇ ਸੇਵਾਦਾਰ ਦਾ ਭੱਤਾ ਅਤੇ ਇਮਾਰਤ ਦੀ ਸੰਭਾਲ ਵੀ ਠੀਕ ਢੰਗ ਨਾਲ ਨਹੀਂ ਹੋ ਰਹੀ। ਮੰਦਰ ਦੇ ਖਰਚੇ ਅਤੇ ਬਿਜਲੀ ਦੇ ਬਿਲਾਂ ਦਾ ਭੁਗਤਾਨ ਤੱਕ ਸਮੇਂ ‘ਤੇ ਨਹੀਂ ਹੋ ਰਿਹਾ। ਬੁਲਾਰਿਆਂ ਨੇ ਕਿਹਾ ਕਿ ਮੰਡਲ ਦੇ ਮੈਂਬਰਾਂ ‘ਚ ਆਪਸੀ ਤਾਲਮੇਲ ਦੀ ਭਾਰੀ ਕਮੀ ਹੈ। ਜਿਸ ਨੂੰ ਮੁੱਖ ਰੱਖਦੇ ਹੋਏ 31 ਦਸੰਬਰ 2021 ਤੱਕ ਮੈਂਬਰਸ਼ਿਪ ਮੁਹਿਮ ਸ਼ੁਰੂ ਕਰਨ ਦੀ ਸਹਿਮਤੀ ਪ੍ਰਗਟਾਈ ਗਈ ਅਤੇ ਅਗਲੀ ਕਾਰਜਕਾਰਣੀ ਦੀ ਚੋਣ ਜਨਵਰੀ 2022 ਵਿਚ ਕਰਵਾਉਣ ਬਾਰੇ ਵਿਚਾਰਾਂ ਹੋਈਆਂ। ਇਸ ਮੀਟਿੰਗ ਵਿਚ ਹਰੀਓਮ ਸ਼ਰਮਾ, ਨੰਦ ਕਿਸ਼ੋਰ ਸ਼ਰਮਾ, ਰੋਹਿਤ ਸ਼ਰਮਾ, ਚੇਤਨ ਸ਼ਰਮਾ, ਸਿਧਾਂਤ ਸ਼ਰਮਾ, ਲੱਕੀ ਭਾਖੜੀ, ਰਾਜੀਵ ਭਾਰਦਵਾਜ, ਅਰੁਣ ਸ਼ਰਮਾ, ਸੰਜੀਵ ਸ਼ਰਮਾ, ਰਾਜਕੁਮਾਰ ਸ਼ਰਮਾ, ਸ਼ੁਭਮ, ਰਜਤ ਭਨੋਟ, ਜਯੋਤੀ ਸ਼ਰਮਾ, ਮੁਨੀਸ਼ ਸੁਧੀਰ, ਅਸ਼ੋਕ ਸ਼ਰਮਾ, ਸੰਦੀਪ ਸ਼ਰਮਾ, ਪਵਨ ਕੁਮਾਰ, ਤਰੁਨ ਸ਼ਰਮਾ, ਵਰੁਣ ਸ਼ਰਮਾ, ਯਤਿਨ ਸ਼ਰਮਾ, ਹਰਮੇਸ਼ ਪਾਠਕ, ਸੰਦੀਪ ਭਨੋਟ, ਰਾਜੀਵ ਭਾਰਦਵਾਜ, ਪ੍ਰਦੀਪ ਭਾਰਦਵਾਜ, ਗੌਰਵ ਭਾਰਦਵਾਜ, ਅਸ਼ਵਨੀ ਭਾਰਦਵਾਜ ਆਦਿ ਹਾਜਰ ਸਨ।