ਹੁਸ਼ਿਆਰਪੁਰ ( ਬਿਊਰੋ ) ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਗੁਰੂਆਂ, ਪੀਰਾਂ, ਪੈਗੰਬਰਾਂ ਦੇਵਤਿਆਂ ਅਤੇ ਮਹਾਨ ਪੰਜਾਬ ਦੀ ਪਹਿਚਾਣ ਵਾਲੀ ਧਰਤੀ ਤੇ ਕਿਸੀ ਵੀ ਮੁਲਕ ਨੂੰ ਅੱਗੇ ਵਧਾਉਣ ਵਾਲੇ ਅਤੇ ਦੇਸ਼ ਦੇ ਭਵਿੱਖ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਵਾਲੇ ਅਧਿਆਪਕਾਂ ਨਾਲ ਹੋ ਰਹੇ ਚੰਨੀ ਸਰਕਾਰ ਦੇ ਭੈੜੇ ਵਰਤਾਓ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਨੀ ਘੱਟ ਹੈ। ਇਹ ਗੱਲ ਪ੍ਰਕ੍ਰਿਤਿਕ ਅਤੇ ਸਮਾਜਿਕ ਵਾਤਾਵਰਣ ਪੇ੍ਰਮੀ ਵੀਰ ਪ੍ਰਤਾਪ ਰਾਣਾ ਨੇ ਕਹੀ।
ਵੀਰ ਪ੍ਰਤਾਪ ਰਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਉਹ ਅਤੇ ਉਨ੍ਹਾਂ ਦੇ ਸਿੱਖਿਆ ਮੰਤਰੀ ਪੰਜਾਬ ਦੇ ਅਧਿਆਪਕਾਂ ਦੀਆਂ ਮੰਗਾਂ ਨਾ ਮੰਨਦੇ ਹੋਏ ਉਨ੍ਹਾਂ ਉਪਰ ਤਾਲੀਬਾਨੀ ਕਹਿਰ ਢਾਅ ਰਹੇ ਹਨ ਜੋ ਪੰਜਾਬ ਦੀ ਸੁਨੈਹਿਰੀ ਭਵਿੱਖ ਲਈ ਚੰਗਾ ਨਹੀਂ ਹੈ। ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਪਹਿਲਾਂ ਹੀ ਜਿੱਥੇ ਪੰਜਾਬ ਦੀ ਧਰਤੀ ਦੇ ਨੀਚੇ ਦੇ ਪਾਣੀ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਉਥੇ ਨਸ਼ਿਆਂ ਦੇ ਕਾਰਨ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ। ਪੰਜਾਬ ਦਾ ਕਿਸਾਨ ਆੲੈ ਦਿਨ ਸਰਕਾਰ ਦੀਆਂ ਗਲਤ ਨਤੀਆਂ ਦੇ ਕਾਰਨ ਆਤਮ-ਹੱਤਿਆ ਕਰ ਰਿਹਾ ਹੈ ਅਤੇ ਪੰਜਾਬ ਦੀ ਮੌਜੂਦਾ ਚੰਨੀ ਸਰਕਾਰ ਹੱਕ, ਸੱਚ, ਇਨਸਾਫ ਦੇ ਆਪਣੇ ਅਧਿਕਾਰਾਂ ਦੀ ਮੰਗ ਕਰਨ ਵਾਲੇ ਲੋਕਾਂ ਤੇ ਤਾਲੀਬਾਨੀ ਜ਼ੁਲਮ ਢਾਹ ਰਹੀ ਹੈ, ਇਹ ਬਹੁਤ ਨਿੰਦਣਯੋਗ ਹੈ। ਜਿਸ ਤਰ੍ਹਾਂ ਨਾਲ ਚੰਨੀ ਸਰਕਾਰ ਹਰ ਵਿਅਕਤੀ ਦੀ ਆਵਾਜ਼ ਨੂੰ ਮੁਗਲਾਂ ਅਤੇ ਅੰਗਰੇਜ਼ਾਂ ਦੀ ਦਬਾਅ ਰਹੀ ਹੈ ਇਸ ਨਾਲ ਪੰਜਾਬ ਦੇ ਸੁਨੈਹਿਰੀ ਭਵਿੱਖ ਨੂੰ ਬਹੁਤ ਵੱਡਾ ਨੁਕਸਾਨ ਪਹੰੁਚੇਗਾ। ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਇਹ ਸਰਕਾਰ ਦੀਆਂ ਹੀ ਨੀਤੀਆਂ ਹਨ, ਜਿਨ੍ਹਾਂ ਤੋਂ ਦੁੱਖੀ ਹੋ ਕੇ ਪੰਜਾਬ ਦਾ ਧਰਤੀ ਪੁੱਤਰ ਵਿਦੇਸ਼ਾਂ ਵੱਲ ਆਪਣਾ ਰੁਖ ਕਰ ਰਿਹਾ ਹੈ ਅਤੇ ਪੰਜਾਬ ਵਿੱਚ ਹੋਰ ਰਾਜਾਂ ਦੇ ਲੋਕਾਂ ਦਾ ਬੋਲਬਾਲਾ ਵੱਧ ਰਿਹਾ ਹੈ।
ਅੱਗੇ ਪ੍ਰਤਾਪ ਰਾਣਾ ਨੇ ਕਿਹਾ ਕਿ ਅਧਿਆਪਕ ਕਿਸੀ ਵੀ ਦੇਸ਼ ਦੇ ਭਵਿੱਖ ਦੀ ਨੀਂਹ ਹੁੰਦੇ ਹਨ, ਇਹ ਸਾਡੇ ਅਧਿਆਪਕ ਹੀ ਹਨ ਜਿਨ੍ਹ ਨੇ ਖੁਦ ਗਰੀਬੀ ਸਹਿਣ ਕਰਦੇ ਹੋਏ, ਭੁੱਖੇ ਪਿਆਸੇ ਰਹਿੰਦੇ ਹੋਏ ਦੇਸ਼ ਨੂੰ ਵੱਡੇ ਵੱਡੇ ਡਾਕਟਰ, ਵਿਗਿਆਨਿਕ, ਉਦਯੋਗਪਤੀ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਧਿਕਾਰੀ, ਸੈਨਾ ਦੇ ਅਧਿਕਾਰੀ ਦਿੱਤੇ ਹਨ, ਉਨ੍ਹਾਂ ਅਧਿਆਪਕਾਂ ਤੇ ਚੰਨੀ ਸਰਕਾਰ ਵਲੋਂ ਤਾਲੀਬਾਨੀ ਅਤਿਆਚਾਰ ਬਹੁਤ ਨਿੰਦਣਯੋਗ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਵੀਰ ਪ੍ਰਤਾਪ ਰਾਣਾ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣੀ ਇਸ ਨਾਲਾਇਕੀ ਦੇ ਲਈ ਜਲਦੀ ਮਾਫੀ ਮੰਗੇ ਨਹੀਂ ਤਾਂ ਵੀਰ ਪ੍ਰਤਾਪ ਰਾਣਾ ਵੱਡੇ ਪਤਵੰਤਿਆਂ ਨੂੰ ਨਾਲ ਲੈ ਕੇ ਅਧਿਆਪਕਾਂ ਦੇ ਪੱਖ ਵਿੱਚ ਧਰਨਾ ਦੇਣਗੇ। ਪੰਜਾਬ ਪਹਿਲਾਂ ਹੀ ਬੇਰੁਜ਼ਗਾਰੀ ਅਤੇ ਨਸ਼ੇ ਦੀ ਗਿਰਫਤ ਵਿੱਚ ਹੈ, ਇਸ ਵੱਲ ਧਿਆਨ ਨਾ ਦੇ ਕੇ ਪੰਜਾਬ ਸਰਕਾਰ ਦਾ ਪੰਜਾਬ ਦੇ ਧਰਤੀ ਪੁੱਤਰਾਂ ਤੇ ਅਨਿਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵੀਰ ਪ੍ਰਤਾਪ ਰਾਣਾ ਨੇ ਇਕ ਵਾਰ ਫਿਰ ਕਿਹਾ ਕਿ, ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਅਤੇ ਕਿਸਾਨਾਂ ਦੇ ਕਰਜ਼ ਮਾਫੀ ਤੇ ਜਲਦੀ ਹੀ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਇਸ ਦੇ ਨਤੀਜੇ ਦੇਖਣ ਲਈ ਤਿਆਰ ਰਹਿਣ।