You are currently viewing UAE’ਚ 1 ਜਨਵਰੀ ਤੋਂ ਬਦਲ ਜਾਵੇਗਾ ‘ਵਰਕ ਵੀਕ’, ਹਰ ਹਫ਼ਤੇ ਸਿਰਫ਼ 4.5 ਦਿਨ ਹੀ ਹੋਵੇਗਾ ਕੰਮ

UAE’ਚ 1 ਜਨਵਰੀ ਤੋਂ ਬਦਲ ਜਾਵੇਗਾ ‘ਵਰਕ ਵੀਕ’, ਹਰ ਹਫ਼ਤੇ ਸਿਰਫ਼ 4.5 ਦਿਨ ਹੀ ਹੋਵੇਗਾ ਕੰਮ

(ਯੂਏਈ) ‘ਚ ਰਹਿੰਦੇ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕਿਹਾ ਹੈ ਕਿ ਉਸ ਨੇ ਆਪਣੇ ਕੰਮਕਾਜੀ ਹਫ਼ਤੇ ਨੂੰ ਘਟਾ ਕੇ ਸਾਢੇ ਚਾਰ ਦਿਨ ਕਰਨ ਦਾ ਫ਼ੈਸਲਾ ਕੀਤਾ ਹੈ।

uae govt workers to move
uae govt workers to move

ਯੂਏਈ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਕੰਮਕਾਜੀ ਦਿਨਾਂ ਵਿੱਚ ਜਲਦ ਹੀ ਵੀਕਐਂਡ ਨੂੰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਯੂਏਈ ਦੇ ਸਰਕਾਰੀ ਮੀਡੀਆ ਦੀ ਖਬਰ ਮੁਤਾਬਿਕ ਅਗਲੇ ਸਾਲ ਜਨਵਰੀ ਤੋਂ ਸਰਕਾਰੀ ਅਦਾਰਿਆਂ ਲਈ ‘ਨੈਸ਼ਨਲ ਵਰਕਿੰਗ ਵੀਕ’ ਲਾਜ਼ਮੀ ਹੋ ਜਾਵੇਗਾ ਅਤੇ ਇਸ ਦੇ ਪਿੱਛੇ ਦਾ ਉਦੇਸ਼ ਕੰਮ-ਜੀਵਨ ਸੰਤੁਲਨ ਅਤੇ ਆਰਥਿਕ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣਾ ਹੈ। ਨਵੀਂ ਸਮਾਂ ਸਾਰਣੀ ਦੇ ਤਹਿਤ, ਵੀਕਐਂਡ ਸ਼ੁੱਕਰਵਾਰ ਨੂੰ ਦੁਪਹਿਰ ਤੋਂ ਸ਼ੁਰੂ ਹੋਵੇਗਾ ਅਤੇ ਐਤਵਾਰ ਨੂੰ ਖਤਮ ਹੋਵੇਗਾ। ਮਸਜਿਦਾਂ ਵਿਚ ਸ਼ੁੱਕਰਵਾਰ ਦੀ ਨਮਾਜ਼ ਸਾਰਾ ਸਾਲ ਦੁਪਹਿਰ 1:15 ਵਜੇ ਤੋਂ ਬਾਅਦ ਹੋਵੇਗੀ।

ਸਰਕਾਰੀ ਨਿਊਜ਼ ਏਜੰਸੀ WAM ਦੀ ਰਿਪੋਰਟ ਦੇ ਅਨੁਸਾਰ, ‘ਸੰਯੁਕਤ ਅਰਬ ਅਮੀਰਾਤ ਪਹਿਲਾ ਦੇਸ਼ ਹੈ ਜਿਸ ਨੇ ਪੂਰੀ ਦੁਨੀਆ ਦੇ ਪੰਜ ਦਿਨਾਂ ਦੇ ਹਫ਼ਤੇ ਤੋਂ ਛੋਟਾ ਰਾਸ਼ਟਰੀ ਕੰਮਕਾਜੀ ਹਫ਼ਤਾ ਲਾਗੂ ਕੀਤਾ ਹੈ। ਇਸ ਦੇ ਨਾਲ, ਯੂਏਈ ਹੁਣ ਸ਼ਨੀਵਾਰ-ਐਤਵਾਰ ਵੀਕੈਂਡ ਮਨਾਉਣ ਵਾਲਾ ਇਕਲੌਤਾ ਖਾੜੀ ਦੇਸ਼ ਬਣ ਜਾਵੇਗਾ। ਮੁਸਲਿਮ ਦੇਸ਼ਾਂ ਵਿੱਚ, ਹਫਤੇ ਦੇ ਅੰਤ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਦੁਪਹਿਰ ਦੀ ਨਮਾਜ਼ ਦੇ ਸਮੇਂ ਨਾਲ ਹੁੰਦੀ ਹੈ। ਵਿਸਤ੍ਰਿਤ ਵੀਕਐਂਡ ਕੰਮ-ਜੀਵਨ ਸੰਤੁਲਨ ਨੂੰ ਬਿਹਤਰ ਬਣਾਉਣ ਅਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਲਈ UAE ਸਰਕਾਰ ਦੇ ਯਤਨਾਂ ਦਾ ਹਿੱਸਾ ਹੈ।